ਬਿਊਰੋ ਰਿਪੋਰਟ : ਕੈਮਰਾ ਮੋਬਾਈਲ ਦੇ ਆਉਣ ਤੋਂ ਬਾਅਦ ਹਰ ਕੋਈ ਚਾਉਂਦਾ ਹੈ ਕਿ ਜ਼ਿੰਦਗੀ ਦੇ ਹਰ ਇੱਕ ਪੱਲ ਨੂੰ ਯਾਦਾਂ ਦੇ ਰੂਪ ਵਿੱਚ ਕੈਮਰੇ ਵਿੱਚ ਕੈਦ ਲਏ । selfy ਕਲਚਰ ਇਸ ਵਿੱਚ ਕਰਾਂਤੀ ਬਣ ਕੇ ਆਇਆ । ਫੋਟੋ ਖਿੱਚਣ ਦੇ ਲਈ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਹੈ । ਪਰ ਹੁਣ ਇਹ ਜਾਨਲੇਵਾ ਵੀ ਸਾਬਿਤ ਹੋ ਰਿਹਾ ਹੈ । ਹੁਣ ਜਿਹੜੀ ਅਸੀਂ selfy ਅਤੇ ear phone ਨਾਲ ਜੁੜੀ ਖ਼ਬਰ ਦੱਸਣ ਜਾ ਰਿਹਾ ਹੈ ਉਹ ਮਾਪਿਆਂ ਲਈ ਅੱਖਾਂ ਖੋਲਣ ਦੇ ਨਾਲ ਅਲਰਟ ਕਰਨ ਵਾਲੀ ਹੈ । ਖਬਰ ਕਰਨਾਲ ਤੋਂ ਹੈ ਪਰ ਤਾਲੂਕ ਪੂਰੀ ਦੁਨੀਆ ਦੇ ਨਾਲ ਹੈ । ਜਿੱਥੇ selfy ਅਤੇ ਕੰਨ ਵਿੱਚ ਲੱਗੇ ear phone ਨੇ 2 ਨੌਜਵਾਨਾਂ ਦਾ ਦਿਮਾਗ ਸੁੰਨ ਕਰ ਦਿੱਤਾ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ ਅਤੇ ਸਰੀਰ ਕਈ ਹਿੱਸਿਆਂ ਵਿੱਚ ਕੱਟ ਗਿਆ ।
ਇਸ ਤਰ੍ਹਾਂ selfy ਅਤੇ ear phone ਨੇ ਲਈ ਜਾਨ
2 ਨਾਬਾਲਿਗ ਨੌਜਵਾਨ ਤੁਸ਼ਾਰ ਅਤੇ ਨਵੀਨ ਨੇ ਅਜਿਹੇ ਕਈ ਵੀਡੀਓ ਵੇਖੇ ਸਨ ਜਿਸ ਵਿੱਚ ਨੌਜਵਾਨ ਰੇਲ ਦੀ ਪਟਰੀ ‘ਤੇ ਸਟੰਟ ਕਰਦੇ ਹੋਵੇ ਰੀਲ ਬਣਾ ਰਹੇ ਸਨ। ਨਵੀਨ ਅਤੇ ਤੁਸ਼ਾਰ ਵੀ ਕਰਨਾਲ ਦੇ ਪਿੰਡ ਡਿੰਗਾ ਖੇੜਾ ਦੇ ਗੋਗੜੀਪੁਰ ਫਾਟਕ ‘ਤੇ ਪਹੁੰਚ ਗਏ । ਦੋਵਾਂ ਦੇ ਕੰਨਾਂ ਵਿੱਚ ear phone ਲੱਗੇ ਸਨ। ਤੇਜ਼ ਮਿਊਜ਼ਿਕ ਚੱਲ ਰਿਹਾ ਸੀ । ਦੋਵੇਂ ਪਟਰੀ ‘ਤੇ ਖੜੇ ਹੋ ਗਏ ਅਤੇ ਸੈਲਫੀ ਖਿੱਚਣ ਦੇ ਨਾਲ ਵੀਡੀਓ ਬਣਾਉਣ ਲੱਗੇ। Ear phone ਲੱਗੇ ਹੋਣ ਦੀ ਵਜ੍ਹਾ ਕਰਕੇ ਦੋਵਾਂ ਨੂੰ ਟ੍ਰੇਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ । ਜਦੋਂ ਟ੍ਰੇਨ ਨਜ਼ਦੀਕ ਪਹੁੰਚੀ ਤਾਂ ਨਜ਼ਰ ਪਈ ਪਰ ਤਾਂ ਤੱਕ ਸਭ ਨੂੰ ਕੁਝ ਖ਼ਤਮ ਹੋ ਚੁੱਕਾ ਸੀ । ear phone ਅਤੇ ਸੈਲਫੀ ਨੇ ਸਕਿੰਡਾਂ ਵਿੱਚ ਦੋਵੇ ਨੌਜਵਾਨ ਨੂੰ ਮੌਤ ਦੀ ਨੀਂਦ ਸੁਹਾ ਦਿੱਤਾ । GRP ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ । ਪਰ 2 ਪਰਿਵਾਰਾਂ ਦੇ ਘਰ ਦੇ ਚਿਰਾਗ ਬੁੱਝ ਗਏ ਹਨ ।
ਪਰਿਵਾਰ ਦਾ ਬਿਆਨ
ਬੱਚਿਆਂ ਦੇ ਜਾਣ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ । ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਫੋਨ ਲੈਕੇ ਦੇਣਾ ਉਨ੍ਹਾਂ ਦੀ ਗਲਤੀ ਸੀ ਜਾਂ ਫਿਰ ਜਾਗਰੂਕ ਨਾ ਕਰਨ ਦੀ ਵਜ੍ਹਾ ਕਰਕੇ ਬੱਚੇ ਦੁਨੀਆ ਤੋਂ ਚੱਲੇ ਗਏ । ਸੈਲਫੀ ਅਤੇ ਈਅਰ ਫੋਨ ਦੇ ਭਿਆਨਕ ਅੰਜਾਮ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ । ਸੋਸ਼ਲ ਮੀਡੀਆ ਸੈਲਫੀ ਦੇ ਸਟੰਟ ਨਾਲ ਭਰਿਆ ਹੋਇਆ ਹੈ । ਨੌਜਵਾਨ ਬੱਚੇ ਇੰਨਾਂ ਤੋਂ ਸਿਖਕੇ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ । ਤੁਸ਼ਾਰ ਅਤੇ ਨਵੀਨ ਦੀ ਮੌਤ ਦੇ ਲਈ ਵੀ ਅਜਿਹੇ ਵੀਡੀਓ ਹੀ ਜ਼ਿੰਮੇਵਾਰ ਹਨ । ਸੋਸ਼ਲ ਮੀਡੀਆ ਪਲੇਟ ਫਾਰਮ ਨੂੰ ਚਾਹੀਦਾ ਹੈ ਕਿ ਅਜਿਹੇ ਵੀਡੀਓ ਨੂੰ ਡਿਲੀਟ ਕੀਤਾ ਜਾਵੇਂ ਇਸ ਤੋਂ ਪਹਿਲਾਂ ਨੌਜਵਾਨ ਇਸ ਨੂੰ ਫਾਲੋ ਕਰਕੇ ਆਪਣੇ ਜ਼ਿੰਦਗੀ ਨੂੰ ਡਿਲੀਟ ਕਰ ਦੇਣ।
ਪੁਲਿਸ ਦਾ ਬਿਆਨ
ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਉਸ ਦੇ ਸਾਇਡ ਅਫੈਕਟ ਬਾਰੇ ਵੀ ਜਾਣੂ ਕਰਵਾਉਣ ਕਿਉਂਕਿ ਬੱਚੇ ਗਲਤ ਚੀਜ਼ਾ ਜਲਦੀ ਸਿਖਦੇ ਹਨ । ਫਿਲਹਾਲ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਤੁਸ਼ਾਰ ਅਤੇ ਨਵੀਨ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ।