ਬੰਗਲਾਦੇਸ਼ : ਦੱਖਣੀ-ਪੂਰਬੀ ਬੰਗਲਾਦੇਸ਼ ਵਿੱਚ ਰੋਹਿੰਗਿਆ ਸ਼ਰਨਾਰਥੀ ਕੈਂਪ ਵਿੱਚ ਲੱਗੀ ਭਿਆਨਕ ਅੱਗ ਕਾਰਨ ਹਜ਼ਾਰਾਂ ਲੋਕ ਆਪਣੀਆਂ ਛੱਤਾਂ ਗੁਆ ਚੁੱਕੇ ਹਨ। ਇਹ ਅੱਗ ਐਤਵਾਰ ਨੂੰ ਸ਼ੁਰੂ ਹੋਈ ਸੀ, ਜਿਸ ਦੀ ਲਪੇਟ ‘ਚ ਹੁਣ ਤੱਕ ਕਾਕਸ ਬਾਜ਼ਾਰ ਕੈਂਪ ਦੇ 2000 ਤੋਂ ਵੱਧ ਸ਼ੈਲਟਰ ਆ ਚੁੱਕੇ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਗੁਆਂਢੀ ਮਿਆਂਮਾਰ ਵਿੱਚ ਹਿੰਸਾ ਤੋਂ ਭੱਜਣ ਵਾਲੇ ਲਗਭਗ 12,000 ਲੋਕ ਹੁਣ ਬੇਘਰ ਹੋ ਗਏ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। ਇਹ ਅੱਗ ਸਥਾਨਕ ਸਮੇਂ ਅਨੁਸਾਰ ਐਤਵਾਰ ਦੁਪਹਿਰ ਕਰੀਬ 3.45 ਵਜੇ ਲੱਗੀ ਅਤੇ ਕੁਝ ਹੀ ਸਮੇਂ ਵਿੱਚ ਬਾਂਸ ਜਾਂ ਤਰਪਾਲ ਨਾਲ ਬਣੇ ਸ਼ੈਲਟਰ ਹੋਮਜ਼ ਨੂੰ ਇਸ ਦੀ ਲਪੇਟ ਵਿੱਚ ਆ ਗਏ।
ਬੰਗਲਾਦੇਸ਼ ਦੇ ਸ਼ਰਨਾਰਥੀ ਕਮਿਸ਼ਨਰ ਮਿਜ਼ਾਨੁਰ ਰਹਿਮਾਨ ਨੇ AFP ਨਿਊਜ਼ ਏਜੰਸੀ ਨੂੰ ਦੱਸਿਆ। “ਲਗਭਗ 2,000 ਆਸਰਾ ਘਰ ਸੜ ਜਾਣ ਦਾ ਖਦਸ਼ਾ ਹੈ, ਜਿਸ ਨਾਲ ਮਿਆਂਮਾਰ ਦੇ 12,000 ਨਾਗਰਿਕ ਬੇਘਰ ਹੋ ਗਏ ਹਨ।” ਉਨ੍ਹਾਂ ਦੱਸਿਆ ਕਿ ਅੱਗ ‘ਤੇ ਤਿੰਨ ਘੰਟਿਆਂ ‘ਚ ਕਾਬੂ ਪਾ ਲਿਆ ਗਿਆ ਪਰ ਇਸ ਦੌਰਾਨ ਸ਼ਰਨਾਰਥੀਆਂ ਲਈ ਬਣਾਏ ਗਏ 35 ਮਸਜਿਦਾਂ ਅਤੇ 21 ਦੇ ਕਰੀਬ ਸਿੱਖਿਅਕ ਕੇਂਦਰ ਵੀ ਸੜ ਕੇ ਸੁਆਹ ਹੋ ਗਏ।