India

ਅਨੰਤਨਾਗ ‘ਚ ਸੁਰੱਖਿਆ ਬਲਾਂ ਵੱਲੋਂ 2 ਅਤਿਵਾਦੀ ਢੇਰ, ਇਕ ਜਵਾਨ ਹੋਇਆ ਸ਼ਹੀਦ

ਜੰਮੂ-ਕਸ਼ਮੀਰ-  ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ‘ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਸ਼ੰਗਸ ਲਾਰਨੂ ਦੇ ਜੰਗਲ ’ਚ ਅੱਜ ਸਵੇਰੇ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ। ਇੱਥੇ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ। 1 ਅੱਤਵਾਦੀ ਅਜੇ ਵੀ ਲੁਕ ਕੇ ਗੋਲੀਬਾਰੀ ਕਰ ਰਿਹਾ ਹੈ। ਜੰਮੂ-ਕਸ਼ਮੀਰ ’ਚ 36 ਘੰਟਿਆਂ ’ਚ ਇਹ ਤੀਜਾ ਮੁਕਾਬਲਾ ਹੈ। ਸ੍ਰੀਨਗਰ ਦੇ ਖਾਨਯਾਰ ਅਤੇ ਬਾਂਦੀਪੋਰਾ ਦੇ ਪੰਨੇਰ ਵਿਚ ਵੀ ਮੁੱਠਭੇੜ ਚੱਲ ਰਹੀ ਹੈ।

ਬਾਂਦੀਪੋਰਾ ’ਚ ਅੱਤਵਾਦੀਆਂ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੰਮੂ-ਕਸ਼ਮੀਰ ਪੁਲਿਸ ਵੀ ਤਿੰਨੋਂ ਮੁਠਭੇੜ ਵਾਲੇ ਸਥਾਨਾਂ ’ਤੇ ਪਹੁੰਚ ਗਈ ਹੈ। ਤਿੰਨੋਂ ਥਾਵਾਂ ’ਤੇ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਲਾਕੇ ਵਿਚੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਅੱਤਵਾਦੀਆਂ ਨੇ ਬਡਗਾਮ ‘ਚ ਗੈਰ-ਕਸ਼ਮੀਰੀਆਂ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਯੂਪੀ ਦੇ ਦੋ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਹ ਬਡਗਾਮ ਵਿੱਚ ਜਲ ਜੀਵਨ ਪ੍ਰੋਜੈਕਟ ਵਿੱਚ ਕੰਮ ਕਰ ਰਿਹਾ ਸੀ।