ਬਿਊਰੋ ਰਿਪੋਰਟ : 30 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾ ਰੇ ਗਏ 4 ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਮੁਹਾਲੀ ਦੀ CBI ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ 2 ਸਬ ਇੰਸਪੈਕਟਰਾਂ ਨੂੰ ਉਮਰ ਕੈਦ ਦੀ ਸ ਜ਼ਾ ਦੇ ਨਾਲ ਜੁਰ ਮਾਨਾ ਵੀ ਲਾਇਆ ਹੈ। 1992 ਵਿੱਚ 4 ਸਿੱਖ ਨੌਜਵਾਨ ਸਾਹਿਬ ਸਿੰਘ,ਦਲਬੀਰ ਸਿੰਘ,ਬਲਵਿੰਦਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਦਾ ਪੁਲਿਸ ਵੱਲੋਂ ਝੂਠਾ ਐਨਕਾਊਂਟਰ ਕੀਤਾ ਗਿਆ ਸੀ। ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਨੇ ਇਸ ਮਾਮਲੇ ਵਿੱਚ CIA ਮਜੀਠਾ ਦੇ ਇੰਸਪੈਕਟਰ ਕ੍ਰਿਸ਼ਨ ਸਿੰਘ ਅਤੇ ਐੱਸਆਈ ਤਰਸੇਮ ਨੂੰ ਧਾਰਾ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ 2-2 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ ਧਾਰਾ 201 ਦੇ ਤਹਿਤ ਗਲਤ ਜਾਣਕਾਰੀ ਦੇਣ ਲਈ 2-2 ਸਾਲ ਅਤੇ 15 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ। ਜੁ ਰਮਾਨੇ ਦੀ ਇਸੇ ਰਕਮ ਵਿੱਚੋਂ ਪੀੜ ਤ ਪਰਿਵਾਰ ਨੂੰ 1-1 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਤਰ੍ਹਾਂ ਫਰਜ਼ੀ ਐਨ ਕਾਊਂਟਰ ਤੋਂ ਪਰਦਾ ਉੱਠਿਆ
1995 ਵਿੱਚ ਸੁਪਰੀਮ ਕੋਰਟ ਨੇ ਪਰਮਜੀਤ ਕੌਰ ਬਨਾਮ ਪੰਜਾਬ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਨਿਰਦੇਸ਼ ਦਿੱਤੇ ਸਨ ਕਿ ਪੰਜਾਬ ਪੁਲਿਸ ਵੱਲੋਂ ਜਿਨ੍ਹਾਂ ਅਣਪਛਾਤੀਆਂ ਲਾ ਸ਼ਾਂ ਦੇ ਸਸਕਾਰ ਕੀਤੇ ਗਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇ। ਇਸ ਦੌਰਾਨ ਫੇਕ ਐਨਕਾਉਂਟਰ ਵਿੱਚ ਮਾ ਰੇ ਗਏ ਮ੍ਰਿ ਤਕ ਸਾਹਿਬ ਸਿੰਘ ਦੇ ਪਿਤਾ ਕਾਹਨ ਸਿੰਘ ਨੇ 2 ਜੂਨ 1996 ਨੂੰ ਇਲਜ਼ਾਮ ਲਗਾਇਆ ਸੀ ਕਿ ਉਸ ਦਾ ਪੁੱਤਰ ਸਾਹਿਬ ਸਿੰਘ ਆਪਣੇ ਦਾਦੇ ਦੇ ਅੱ ਤਵਾਦੀਆਂ ਵੱਲੋਂ ਕੀਤੇ ਗਏ ਕ ਤਲ ਤੋਂ ਬਾਅਦ ਦਿੱਲੀ ਚਲਾ ਗਿਆ ਸੀ। ਉੱਥੇ ਉਹ ਟਰੱਕ ਚਲਾਉਂਦਾ ਸੀ। ਪਿਤਾ ਕਾਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕਦੋਂ ਸਾਹਿਬ ਸਿੰਘ ਮੱਧ ਪ੍ਰਦੇਸ਼ ਚਲਾ ਗਿਆ। ਜਦੋਂ 13 ਸਤੰਬਰ 1992 ਵਿੱਚ ਅਖਬਾਰ ਵਿੱਚ ਪੜਿਆ ਸੀ ਕਿ ਸਾਹਿਬ ਸਿੰਘ ਅਤੇ ਹੋਰ ਲੋਕਾਂ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤਾਂ ਉਹ ਹੈਰਾਨ ਹੋ ਗਏ। ਪਿਤਾ ਮੁਤਾਬਿਕ DSP ਬਲਬੀਰ ਸਿੰਘ,SI ਕ੍ਰਿਸ਼ਨ ਸਿੰਘ,ASI ਰਾਮ ਲੁਭਾਇਆ ਦੀ ਇੱਕ ਟੀਮ ਸਾਹਿਬ ਸਿੰਘ ਅਤੇ ਹੋਰਨਾਂ ਨੂੰ ਅੰਮ੍ਰਿਤਸਰ ਲੈ ਕੇ ਆਈ ਸੀ। ਦੋ ਦਿਨ ਬਾਅਦ 15 ਸਤੰਬਰ 1992 ਵਿੱਚ ਅਖਬਾਰ ਵਿੱਚ ਖ਼ਬਰ ਆਈ ਕਿ ਸਾਹਿਬ ਸਿੰਘ ਅਤੇ 3 ਹੋਰ ਦਾ 14 ਸਤੰਬਰ 1992 ਨੂੰ ਪਿੰਡ ਧਰਦਿਉ ਵਿਖੇ ਐਨਕਾਉਂਟਰ ਕਰ ਦਿੱਤਾ ਗਿਆ ਹੈ,ਜਿਸ ਤੋਂ ਬਾਅਦ ਪਿਤਾ ਪਿੰਡ ਵਾਲਿਆਂ ਨੂੰ ਲੈਕੇ ਥਾਣੇ ਪਹੁੰਚੇ ਤਾਂ ਮੁਨਸ਼ੀ ਨੇ ਦੱਸਿਆ ਕਿ ਉਹ ਪਹਿਲਾਂ ਹੀ ਸਾਹਿਬ ਸਿੰਘ ਦਾ ਸਸਕਾਰ ਕਰ ਚੁੱਕੇ ਹਨ। ਪਿਤਾ ਕਾਹਨ ਸਿੰਘ ਆਪਣੇ ਪੁੱਤਰ ਦੀਆਂ ਅਸਥੀਆਂ ਲੈ ਕੇ ਆਏ। ਸੁਪਰੀਮ ਕੋਰਟ ਨੇ 1995 ਵਿੱਚ ਅਣਪਛਾਤੀਆਂ ਲਾ ਸ਼ਾਂ ਦੇ ਸਸਕਾਰ ਦੀ ਜਾਂਚ ਦੇ ਨਿਰਦੇਸ਼ਾਂ ਮੁਤਾਬਿਕ ਪਿਤਾ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਤਾਂ ਕੋਰਟ ਨੇ ਸਾਹਿਬ ਦੀ ਮੌਤ ਦੀ ਜਾਂਚ CBI ਨੂੰ ਸੌਂਪ ਦਿੱਤੀ।
CBI ਜਾਂਚ ਵਿੱਚ ਖੁਲਾਸਾ
CBI ਜਾਂਚ ਵਿੱਚ ਖੁਲਾਸਾ ਹੋਇਆ ਕਿ DSP ਬਲਬੀਰ ਸਿੰਘ,CIA ਮਾਲ ਮੰਡੀ, ਥਾਣਾ ਮਜੀਠਾ,SI ਕ੍ਰਿਸ਼ਨ ਸਿੰਘ ਸਮੇਤ 20 ਪੁਲਿਸ ਮੁਲਾਜ਼ਮਾਂ ਦੀ ਟੀਮ ਮੱਧ ਪ੍ਰਦੇਸ਼ ਲਈ 1 ਸਤੰਬਰ 1992 ਨੂੰ ਰਵਾਨਾ ਹੋਈ ਸੀ। ਪੰਜਾਬ ਪੁਲਿਸ ਦੀ ਇਹ ਟੀਮ ਪ੍ਰੋਡਕਸ਼ਨ ਵਾਰੰਟ ‘ਤੇ ਮੱਧ ਪ੍ਰਦੇਸ਼ ਤੋਂ 5 ਮੁਲਜ਼ਮ ਸਾਹਿਬ ਸਿੰਘ, ਦਲਬੀਰ ਸਿੰਘ,ਬਲਵਿੰਦਰ ਸਿੰਘ,ਜਸਵੰਤ ਸਿੰਘ,ਜਗਜੀਤ ਸਿੰਘ ਨੂੰ ਪੰਜਾਬ ਲੈ ਕੇ ਆਈ ਸੀ। ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਪੁੱਛ-ਗਿੱਛ ਕਰਨ ਦੇ ਲਈ CIA ਮਜੀਠਾ,ਮਾਲ ਮੰਡੀ ਲਿਆਇਆ ਗਿਆ, 14 ਸਤੰਬਰ 1992 ਦੀ ਰਾਤ ਨੂੰ ਦਲਬੀਰ ਸਿੰਘ,ਸਾਹਿਬ ਸਿੰਘ,ਬਲਜਿੰਦਰ ਸਿੰਘ ਨੂੰ ਪੁਲਿਸ ਮੁਕਾਬਲੇ ਵਿੱਚ ਮਾ ਰ ਦਿੱਤਾ ਗਿਆ। ਪੁਲਿਸ ਪਾਰਟੀ ਦੀ ਅਗਵਾਈ ਇੰਸਪੈਕਟਰ ਰਜਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਐਨਕਾਊਂਟਰ ਤੋਂ ਬਾਅਦ ਦਰਜ FIR ਵਿੱਚ ਖੁਲਾਸਾ ਕੀਤਾ ਗਿਆ ਕਿ ਸਾਹਿਬ ਸਿੰਘ,ਦਲਬੀਰ ਸਿੰਘ ਅਤੇ ਜਸਵੰਤ ਸਿੰਘ ਨੇ ਪਿੰਡ ਧਾਰਦਿਉ ਵਿੱਚ ਹਥਿਆਰ ਲੁਕਾਏ ਹੋਏ ਸਨ, ਜਿਨ੍ਹਾਂ ਦੀ ਬਰਾਮਦਗੀ ਦੇ ਲਈ ਪੁਲਿਸ ਦੀ ਇੱਕ ਟੀਮ ਉਨ੍ਹਾਂ ਨੂੰ ਲੈ ਕੇ ਜਾ ਰਹੀ ਸੀ। ਅਚਾਨਕ ਖੇਤਾਂ ਵਿੱਚ ਲੁਕੇ ਅੱ ਤਵਾਦੀਆਂ ਵੱਲੋਂ ਹਮ ਲਾ ਕੀਤਾ ਗਿਆ। ਜਵਾਬੀ ਫਾਇ ਰਿੰਗ ਵਿੱਚ ਤਿੰਨਾਂ ਦੇ ਨਾਲ ਇੱਕ ਅੱ ਤਵਾਦੀ ਮਾ ਰਿਆ ਗਿਆ। ਪੁਲਿਸ ਦੀਆਂ ਫਾਇਲਾਂ ਮੁਤਾਬਿਕ ਮਾਰੇ ਗਏ ਅੱਤ ਵਾਦੀਆਂ ਤੋਂ AK-47,2 ਮੈਗਜ਼ੀਨ,5 ਜ਼ਿੰਦਾ ਰੌਂਦ ਤੋਂ ਇਲਾਵਾ AK-47 ਦੀਆਂ 88 ਖਾਲੀ ਗੋ ਲੀਆਂ ਬਰਾਮਦ ਹੋਈਆਂ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਖਾਲੀ ਗੋ ਲੀਆਂ ਮਾਲ ਖਾਨੇ ਵਿੱਚ ਜਮ੍ਹਾ ਨਹੀਂ ਕਰਵਾਈਆਂ ਗਈਆਂ ਸੀ। ਇਸ ਤੋਂ ਇਲਾਵਾ ਹੈਰਾਨੀ ਦੀ ਗੱਲ ਸੀ ਕਰਾਸ ਫਾਇ ਰਿੰਗ ਵਿੱਚ ਕਿਸੇ ਵੀ ਪੁਲਿਸ ਮੁਲਾ ਜ਼ਮ ਨੂੰ ਗੋ ਲੀ ਨਹੀਂ ਲੱਗੀ ਸੀ,ਜਿਸ ਤੋਂ ਸਾਬਿਤ ਹੁੰਦਾ ਸੀ ਕੀ ਝੂਠੇ ਮੁਕਾਬਲੇ ਵਿੱਚ 4 ਲੋਕਾਂ ਨੂੰ ਮਾ ਰਿਆ ਗਿਆ ਸੀ।