ਬਿਊਰੋ ਰਿਪੋਰਟ : 2 ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਉਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਇੰਡੋਨੇਸ਼ੀਆ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਪਹਿਲਾਂ 2 ਪੰਜਾਬੀਆਂ ਨੂੰ ਸਟੇਜ ‘ਤੇ ਬੁਲਾਇਆ ਜਾਂਦਾ ਹੈ ਅਤੇ ਫਿਰ ਸਜ਼ਾ ਦਾ ਐਲਾਨ ਕੀਤਾ ਜਾਂਦਾ ਹੈ। ਇਸ ਵੀਡੀਓ ਨੂੰ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸ਼ੇਅਰ ਕੀਤੀ ਹੈ। ਦਰਅਸਲ ਜਿੰਨ੍ਹਾਂ ਦੋ ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਡੋਨਕਰ ਦਾ ਮਰਡਰ ਕੀਤਾ ਹੈ। ਜਦਕਿ ਦੂਜੇ ਪਾਸੇ ਸਾਹਮਣੇ ਆਇਆ ਹੈ ਕਿ ਡੋਨਕਰ ਨੇ ਉਨ੍ਹਾਂ ਨੂੰ ਕਿਡਨੈਪ ਕਰਕੇ ਰੱਖਿਆ ਸੀ। ਇਹ ਪੰਜਾਬੀ ਕਿਸੇ ਏਜੰਟ ਦੇ ਜ਼ਰੀਏ ਇੰਡੋਨੇਸ਼ੀਆ ਦੇ ਰਸਤੇ ਬਾਹਰ ਭੇਜੇ ਜਾ ਰਹੇ ਸਨ। ਇਨ੍ਹਾਂ ਨੂੰ ਲਿਜਾਉਣ ਵਾਲੇ ਡੋਨਕਰ ਨੇ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਰੱਖਿਆ ਸੀ, ਉਸ ਕਮਰੇ ਵਿੱਚ ਡੋਨਕਰ ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਦੋਵੇ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਦੋਵੇ ਨੌਜਵਾਨਾਂ ਦੀ ਉਮਰ ਕੀ ਹੈ ? ਕਿੱਥੋਂ ਦੇ ਰਹਿਣ ਵਾਲੇ ਹਨ ? ਨਾਂ ਕੀ ਹੈ ? ਇਹ ਸਾਹਮਣੇ ਨਹੀਂ ਆਇਆ ਹੈ, ਪਰ ਦੋਵੇ ਨੌਜਵਾਨਾਂ ਵਿੱਚੋਂ ਇੱਕ ਦੇ ਸਿਰ ‘ਤੇ ਕੇਸ ਹਨ। ਦੋਵਾਂ ਮੁਲਜ਼ਮਾਂ ਨੂੰ ਮਲੇਸ਼ੀਆ ਦੀ ਪੁਲਿਸ ਸੰਤਰੀ ਕੈਦੀਆਂ ਦੀ ਵਰਦੀ ਵਿੱਚ ਪੇਸ਼ ਕਰ ਰਹੀ ਹੈ ਅਤੇ ਸਜ਼ਾ ਦਾ ਐਲਾਨ ਕੀਤਾ ਜਾ ਰਿਹਾ ਹੈ । ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
As per video if the contents are true that two Punjabi youth being given capital punishment for a donkers murder/death in Indonesia i request @BhagwantMann & @MEAIndia to immediately intervene to save their lives if possible. We all know the youth of Punjab are migrating bcoz of… pic.twitter.com/AbjcRgLTdN
— Sukhpal Singh Khaira (@SukhpalKhaira) May 18, 2023
ਸੁਖਪਾਲ ਸਿੰਘ ਖਹਿਰਾ ਦੀ ਅਪੀਲ
ਸੁਖਪਾਲ ਸਿੰਘ ਖਹਿਰਾ ਨੇ ਨੌਜਵਾਨਾਂ ਦੇ ਲਈ ਅਪੀਲ ਕਰਦੇ ਹੋਏ ਲਿਖਿਆ ਕਿ ‘ਜੇਕਰ ਪੰਜਾਬੀ ਨੌਜਵਾਨਾਂ ਦਾ ਵੀਡੀਓ ਸੱਚ ਹੈ ਤਾਂ ਭਗੰਵਤ ਮਾਨ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਮੇਰੀ ਅਪੀਲ ਹੈ ਕਿ ਡੋਨਕਰ ਦੇ ਕਤਲ ਵਿੱਚ 2 ਪੰਜਾਬੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੇ ਮਾਮਲੇ ਵਿੱਚ ਉਹ ਮਦਦ ਲਈ ਅੱਗੇ ਆਉਣ, ਇਨ੍ਹਾਂ ਦੋਵਾਂ ਦੀ ਜ਼ਿੰਦਗੀ ਬਚਾਉਣ ਲਈ ਦਖਲ ਦਿੱਤਾ ਜਾਵੇ, ਅਸੀਂ ਸਾਰੇ ਜਾਣ ਦੇ ਹਨ ਕਿ ਪੰਜਾਬ ਦੇ ਨੌਜਵਾਨ ਬਿਹਤਰ ਜ਼ਿੰਦਗੀ ਦੇ ਲਈ ਕਿਵੇਂ ਦੂਜੇ ਮੁਲਕਾਂ ਵਿੱਚ ਜਾਣ ਨੂੰ ਮਜ਼ਬੂਰ ਹਨ, ਇਨ੍ਹਾਂ ਦੀ ਜ਼ਿੰਦਗੀ ਜ਼ਰੂਰ ਬਚਾਈ ਜਾਵੇ’ ।
‘ਦ ਖਾਲਸ ਟੀਵੀ ਵੀ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਸਰਕਾਰ ਨੂੰ ਇਸ ਵੀਡੀਓ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ। ਜੇਕਰ ਵੀਡੀਓ ਵਿੱਚ ਨਜ਼ਰ ਆ ਰਹੇ ਨੌਜਵਾਨ ਪੰਜਾਬੀ ਹਨ ਤਾਂ ਫੌਰਨ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਹਕੀਕਤ ਜਾਨਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਤੋਂ ਬਾਅਦ ਪੰਜਾਬੀ ਨੌਜਵਾਨਾਂ ਲਈ ਮਦਦ ਦਾ ਹੱਥ ਅੱਗੇ ਵਧਾਉਣਾ ਚਾਹੀਦਾ ਹੈ।