International

20 ਲੱਖ ਲੋਕਾਂ ਨੇ ਛੱਡਿਆ ਯੂਕਰੇਨ

ਦ ਖ਼ਾਲਸ ਬਿਊਰੋ : ਯੂਕ ਰੇਨ ਅਤੇ ਰੂ ਸ ਦੇ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਰੂਸ ਲਗਾਤਾਰ ਯੂਕਰੇਨ ਦੇ ਵੱਡੇ ਸ਼ਹਿਰਾ ‘ਤੇ ਮਿ ਜ਼ਾ ਈਲੀ ਹਮ ਲੇ ਕਰ ਰਿਹਾ ਹੈ। ਇਸੇ ਦੌਰਾਨ ਪੋਲੈਂਡ ਬਾਰਡਰ ਗਾਰਡ ਏਜੰਸੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ 20 ਲੱਖ ਲੋਕ ਯੂਕਰੇਨ ਤੋਂ ਪੋਲੈਂਡ ਪਹੁੰਚ ਗਏ ਹਨ। ਬਾਕੀ ਦੂਜੇ ਦੇਸ਼ਾਂ ਵਿੱਚ ਚਲੇ ਗਏ ਹਨ।
ਪੋਲੈਂਡ ਬਾਰਡਰ ਏਜੰਸੀ ਨੇ ਟਵੀਟ ਕਰਕੇ ਲਿਖਿਆ ਕਿ ਵੀਰਵਾਰ ਨੂੰ 52,500 ਲੋਕਾਂ ਨੇ ਪੋਲੈਂਡ ਦੀ ਸਰਹੱਦ ਪਾਰ ਕੀਤੀ। ਇਸ ਤੋਂ ਬਾਅਦ ਪੋਲੈਂਡ ਪਹੁੰਚਣ ਵਾਲੇ ਲੋਕਾਂ ਦੀ ਕੁੱਲ ਗਿਣਤੀ 19,99,500 ਨੂੰ ਪਹੁੰਚ ਗਈ ਹੈ। ਏਜੰਸੀ ਮੁਤਾਬਕ ਇਨ੍ਹਾਂ ਵਿੱਚ ਵਧੇਰੇ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ। ਪੋਲੈਂਡ ਦੀ ਸਰਕਾਰ ਵੱਲੋਂ ਸਟੇਡੀਅਮਾਂ ਅਤੇ ਕਾਨਫ਼ਰੰਸ ਸੈਂਟਰਾਂ ਵਿੱਚ ਰਫਿਊਜੀਆਂ ਦੇ ਰੁਕਣ ਲਈ ਆਰਜੀ ਤੌਰ ‘ਤੇ ਕੁਝ ਦਿਨਾਂ ਲਈ ਹੀ ਕੀਤੇ ਗਏ ਸਨ ਪਰ ਹੁਣ ਪੋਲੈਂਡ ਸਰਕਾਰ ਵੱਲੋਂ ਵਧੇਰੇ ਕੌਮਾਂਤਰੀ ਸਹਾਇਤਾ ਦੀ ਮਦਦ ਕੀਤੀ ਜਾ ਰਹੀ ਹੈ।