ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਕੈਪੀਟਲ ਯਹੂਦੀ ਅਜਾਇਬ ਘਰ ਦੇ ਸਾਹਮਣੇ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਇਜ਼ਰਾਈਲੀ ਦੂਤਾਵਾਸ ਦੇ ਕਰਮਚਾਰੀ ਦੱਸੇ ਜਾ ਰਹੇ ਹਨ। ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ। ਮ੍ਰਿਤਕਾਂ ਵਿੱਚ ਇੱਕ ਔਰਤ ਅਤੇ ਇੱਕ ਆਦਮੀ ਸ਼ਾਮਲ ਹਨ। ਇਜ਼ਰਾਈਲੀ ਮੀਡੀਆ ਆਉਟਲੈਟ ਯਰੂਸ਼ਲਮ ਪੋਸਟ ਦੀ ਰਿਪੋਰਟ ਦੇ ਅਨੁਸਾਰ, ਗੋਲੀਬਾਰੀ ਅਜਾਇਬ ਘਰ ਦੇ ਸਾਹਮਣੇ ਹੋਈ, ਜਿੱਥੇ ਅਮਰੀਕੀ ਯਹੂਦੀ ਕਮੇਟੀ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਹੀ ਸੀ। ਅਮਰੀਕੀ ਗ੍ਰਹਿ ਸੁਰੱਖਿਆ ਸਕੱਤਰ ਕਿਸਟੀ ਨੋਏਮ ਨੇ ਕਤਲ ਦੀ ਪੁਸ਼ਟੀ ਕੀਤੀ ਹੈ।
ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਐਕਸ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਮੇਰੀ ਟੀਮ ਅਤੇ ਮੈਨੂੰ ਅੱਜ ਰਾਤ ਡਾਊਨਟਾਊਨ ਡੀਸੀ ਵਿੱਚ ਕੈਪੀਟਲ ਯਹੂਦੀ ਅਜਾਇਬ ਘਰ ਦੇ ਬਾਹਰ ਅਤੇ ਸਾਡੇ ਵਾਸ਼ਿੰਗਟਨ ਫੀਲਡ ਦਫ਼ਤਰ ਦੇ ਨੇੜੇ ਹੋਈ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਦੋਂ ਕਿ ਅਸੀਂ ਜਵਾਬ ਦੇਣ ਅਤੇ ਹੋਰ ਜਾਣਨ ਲਈ ਐਮਪੀਡੀ ਨਾਲ ਕੰਮ ਕਰ ਰਹੇ ਹਾਂ। ਕਿਰਪਾ ਕਰ ਕੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰੋ। ਅਸੀਂ ਜਿੰਨਾ ਹੋ ਸਕੇ ਜਨਤਾ ਨੂੰ ਅਪਡੇਟ ਕਰਦੇ ਰਹਾਂਗੇ।”
My team and I have been briefed on the shooting tonight in downtown DC outside the Capital Jewish Museum and near our Washington Field Office. While we’re working with MPD to respond and learn more, in the immediate, please pray for the victims and their families. We will keep…
— FBI Director Kash Patel (@FBIDirectorKash) May 22, 2025
ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਬੁਲਾਰੇ, ਤਾਲ ਨਈਮ ਨੇ ਕਿਹਾ, “ਇਸਰਾਈਲੀ ਦੂਤਾਵਾਸ ਦੇ ਦੋ ਸਟਾਫ਼ ਮੈਂਬਰਾਂ ਨੂੰ ਅੱਜ ਸ਼ਾਮ ਵਾਸ਼ਿੰਗਟਨ ਡੀਸੀ ਦੇ ਕੈਪੀਟਲ ਯਹੂਦੀ ਅਜਾਇਬ ਘਰ ਵਿੱਚ ਇੱਕ ਯਹੂਦੀ ਸਮਾਗਮ ਵਿੱਚ ਸ਼ਾਮਲ ਹੋਣ ਦੌਰਾਨ ਨੇੜਿਓਂ ਗੋਲੀ ਮਾਰ ਦਿੱਤੀ ਗਈ। ਸਾਨੂੰ ਸਥਾਨਕ ਅਤੇ ਸੰਘੀ ਪੱਧਰ ‘ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ‘ਤੇ ਪੂਰਾ ਭਰੋਸਾ ਹੈ ਕਿ ਉਹ ਗੋਲੀਬਾਰੀ ਕਰਨ ਵਾਲੇ ਨੂੰ ਫੜਨਗੇ ਅਤੇ ਪੂਰੇ ਅਮਰੀਕਾ ਵਿੱਚ ਇਜ਼ਰਾਈਲ ਦੇ ਪ੍ਰਤੀਨਿਧੀਆਂ ਅਤੇ ਯਹੂਦੀ ਭਾਈਚਾਰਿਆਂ ਦੀ ਰੱਖਿਆ ਕਰਨਗੇ।”
ਡੀਸੀ ਪੁਲਿਸ ਨੇ ਕਿਹਾ ਕਿ ਉਹ ਅਜਾਇਬ ਘਰ ਦੇ ਨੇੜੇ ਸਥਿਤ ਐਫਬੀਆਈ ਦੇ ਵਾਸ਼ਿੰਗਟਨ ਫੀਲਡ ਦਫਤਰ ਦੇ ਸਾਹਮਣੇ ਸੜਕ ‘ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਇਸ ਸੰਬੰਧੀ ਇਜ਼ਰਾਈਲੀ ਦੁਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਸਥਾਨਕ ਅਤੇ ਸੰਘੀ ਪੱਧਰ ’ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ’ਤੇ ਪੂਰਾ ਭਰੋਸਾ ਹੈ ਕਿ ਉਹ ਇਸ ਸੰਬੰਧੀ ਜਲਦ ਕਾਰਵਾਈ ਕਰਨਗੇ ਤੇ ਦੋਸ਼ੀਆਂ ਨੂੰ ਫੜ੍ਹ ਇਜ਼ਰਾਈਲ ਦੇ ਪ੍ਰਤੀਨਿਧਾਂ ਤੇ ਯਹੂਦੀ ਭਾਈਚਾਰੇ ਦੀ ਰੱਖਿਆ ਕਰਨਗੇ।