The Khalas Tv Blog International ਈਰਾਨ ਵਿੱਚ 20 ਮਿੰਟਾਂ ਵਿੱਚ 2 ਧਮਾਕੇ, 103 ਲੋਕਾਂ ਦੀ ਮੌਤ, 141 ਜ਼ਖ਼ਮੀ
International

ਈਰਾਨ ਵਿੱਚ 20 ਮਿੰਟਾਂ ਵਿੱਚ 2 ਧਮਾਕੇ, 103 ਲੋਕਾਂ ਦੀ ਮੌਤ, 141 ਜ਼ਖ਼ਮੀ

2 explosions in 20 minutes in Iran, 103 people died, 141 were injured

2 explosions in 20 minutes in Iran, 103 people died, 141 were injured

ਈਰਾਨ ਦੇ ਕਰਮਾਨ ਸ਼ਹਿਰ ‘ਚ ਬੁੱਧਵਾਰ ਨੂੰ ਹੋਏ ਦੋ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ 103 ਅਤੇ 141 ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕੇ ਰੈਵੋਲਿਊਸ਼ਨਰੀ ਗਾਰਡਜ਼ (ਈਰਾਨੀ ਫ਼ੌਜ) ਦੇ ਸਾਬਕਾ ਜਨਰਲ ਕਾਸਿਮ ਸੁਲੇਮਾਨੀ ਦੇ ਮਕਬਰੇ ‘ਤੇ ਹੋਏ। ਅੱਜ ਵੀਰਵਾਰ ਨੂੰ ਦੇਸ਼ ਵਿੱਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਈਰਾਨ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਈਰਾਨ ਦੀ ਧਰਤੀ ‘ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ।

ਦੋਵਾਂ ਧਮਾਕਿਆਂ ਵਿਚਕਾਰ 20 ਮਿੰਟ ਦਾ ਵਕਫ਼ਾ ਰਿਹਾ। ਪਹਿਲਾ ਧਮਾਕਾ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੂਰ ਹੋਇਆ। ਦੂਜਾ ਧਮਾਕਾ ਸੁਰੱਖਿਆ ਜਾਂਚ ਚੌਕੀ ਨੇੜੇ ਹੋਇਆ। ਦਰਅਸਲ, ਬੁੱਧਵਾਰ ਨੂੰ ਕਾਸਿਮ ਸੁਲੇਮਾਨੀ ਦੀ ਮੌਤ ਦੀ ਚੌਥੀ ਬਰਸੀ ਸੀ। 2020 ਵਿੱਚ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਬਗ਼ਦਾਦ ਵਿੱਚ ਇੱਕ ਮਿਜ਼ਾਈਲ ਹਮਲੇ ਵਿੱਚ ਸੁਲੇਮਾਨੀ ਦੀ ਮੌਤ ਹੋ ਗਈ ਸੀ।

ਇਰਾਨ ਵਿੱਚ ਹੋਏ ਧਮਾਕਿਆਂ ਦੀ ਅਜੇ ਤੱਕ ਕਿਸੇ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇਕ ਅਮਰੀਕੀ ਅਧਿਕਾਰੀ ਮੁਤਾਬਕ ਇਹ ਹਮਲਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਕੀਤਾ ਗਿਆ ਹੈ।
ਈਰਾਨ ਦੀ ਸਮਾਚਾਰ ਏਜੰਸੀ ਤਸਨੀਮ ਮੁਤਾਬਕ ਵਿਸਫੋਟਕਾਂ ਨਾਲ ਭਰੇ ਦੋ ਬ੍ਰੀਫਕੇਸ ਕਬਰਸਤਾਨ ਦੇ ਬਾਹਰ ਮੁੱਖ ਗੇਟ ਦੇ ਕੋਲ ਰੱਖੇ ਗਏ ਸਨ। ਇਨ੍ਹਾਂ ਨੂੰ ਰਿਮੋਟ ਕੰਟਰੋਲ ਦੀ ਮਦਦ ਨਾਲ ਧਮਾਕਾ ਕੀਤਾ ਗਿਆ। ਕੁਝ ਰਿਪੋਰਟਾਂ ਮੁਤਾਬਕ ਜਦੋਂ ਸੁਰੱਖਿਆ ਬਲ ਮੌਕੇ ‘ਤੇ ਪੁੱਜਣ ਲੱਗੇ ਤਾਂ ਭੀੜ ‘ਚ ਦੂਜਾ ਧਮਾਕਾ ਹੋਇਆ।

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਇਸ ਹਮਲੇ ਨੂੰ ਬੇਰਹਿਮ ਅਤੇ ਅਣਮਨੁੱਖੀ ਦੱਸਿਆ ਹੈ। ਉਨ੍ਹਾਂ ਕਿਹਾ- ਇਸ ਹਮਲੇ ਪਿੱਛੇ ਜੋ ਵੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਈਰਾਨ ਦੇ ਦੁਸ਼ਮਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਹਮਲਿਆਂ ਨਾਲ ਟੁੱਟ ਨਹੀਂ ਸਕਦੇ।

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖੋਮੇਨੀ ਨੇ ਹਮਲੇ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ। ਈਰਾਨ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਹਮਲੇ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਹਾਲਾਂਕਿ ਈਰਾਨ ਦੀ ਕੁਦਸ ਫੋਰਸ ਦੇ ਕਮਾਂਡਰ ਇਸਮਾਈਲ ਕਾਨੀ ਨੇ ਕਿਹਾ ਹੈ ਕਿ ਇਹ ਹਮਲਾ ਇਜ਼ਰਾਈਲ ਅਤੇ ਅਮਰੀਕਾ ਦੇ ਏਜੰਟਾਂ ਨੇ ਕੀਤਾ ਹੈ।
ਈਰਾਨ ‘ਚ ਬੁੱਧਵਾਰ ਨੂੰ ਇਹ ਧਮਾਕਾ ਬੇਰੂਤ ‘ਚ ਹਮਾਸ ਦੇ ਉਪ ਨੇਤਾ ਸਾਲੇਹ ਅਲ-ਅਰੋਰੀ ਦੀ ਮੌਤ ਤੋਂ ਇਕ ਦਿਨ ਬਾਅਦ ਹੋਇਆ ਹੈ। ਈਰਾਨ ਨੇ ਅਲ-ਅਰੋਰੀ ਦੀ ਹੱਤਿਆ ਦੀ ਨਿੰਦਾ ਕੀਤੀ ਅਤੇ ਇਜ਼ਰਾਈਲ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।

ਪਿਛਲੇ ਮਹੀਨੇ ਹੀ ਇਜ਼ਰਾਈਲ ਨੇ ਸੀਰੀਆ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਸਲਾਹਕਾਰ ਰਾਜੀ ਮੋਸਾਵੀ ਦੀ ਹੱਤਿਆ ਕਰ ਦਿੱਤੀ ਸੀ। ਮੋਸਾਵੀ ਦੀ ਮੌਤ ਸੀਰੀਆ ਵਿੱਚ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੂਰ ਹੋਈ ਸੀ।

Exit mobile version