ਡੇਰਾ ਬਾਬਾ ਨਾਨਕ : ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪਿੰਡਾਂ ਅੰਦਰ ਸਰਪੰਚੀ ਲੜਨ ਦੇ ਚਾਹਵਾਨ ਜੋੜ-ਤੋੜ ‘ਚ ਜੁੜ ਗਏ ਹਨ। ਸਰਪੰਚੀ ਲੈਣ ਲਈ ਕਈ ਪਿੰਡਾਂ ਵਿੱਚ ਧੜੇਬੰਦੀਆਂ ਬਣੀਆਂ ਹੋਈਆਂ ਹਨ। ਜਿਸ ਕਾਰਨ ਕਈ ਲੋਕ ਆਪਣੀ ਅੜੀ ਪਗਾਉਣ ਲਈ ਸਰਪੰਚੀ ਦੀਆਂ ਵੋਟਾਂ ਵਿੱਚ ਲੱਖਾਂ ਕਰੋੜਾਂ ਖ਼ਰਚ ਦਿੰਦੇ ਹਨ।
ਸਰਪੰਚੀ ਦੀ ਚੋਣ ਨੂੰ ਲੈ ਕੇ ਦਿਲਚਸਪ ਮਾਮਲੇ ਸਾਹਮਣੇ ਆ ਰਹੇ ਹਨ। ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਹਰਦੋਰਵਾਲ ਕਲਾਂ ਉਸ ਵੇਲੇ ਮਾਮਲਾ ਦਿਲਚਸਪ ਬਣ ਗਿਆ ਜਦ ਪਿੰਡ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਅਤੇ ਆਤਮਾ ਸਿੰਘ ਨੇ ਪਿੰਡ ਦੀ ਸਰਪੰਚੀ ਹਾਸਲ ਕਰਨ ਲਈ ਦੋ ਕਰੋੜ ਤੱਕ ਦੀ ਬੋਲੀ ਲਗਾ ਦਿੱਤੀ। ਹਾਲਾਂਕਿ ਪਿੰਡ ਵਾਲਿਆਂ ਨੇ ਇਸ ਬੰਦੀ ਮੌਕੇ ‘ਤੇ ਕੋਈ ਫੈਸਲਾ ਨਹੀਂ ਲਿਆ ਅਤੇ ਇਸ ਸਬੰਧੀ ਫ਼ੈਸਲਾ ਪਿੰਡ ਦੀ ਮੀਟਿੰਗ ਕਰਨ ਤੋਂ ਬਾਅਦ ਲੈਣ ਦਾ ਕਿਹਾ ਹੈ।
ਤਿੰਨ ਧਿਰਾਂ ਵਿਚਾਲੇ ਮੁਕਾਬਲਾ ਹੈ
ਪਿੰਡ ਹਰਦੋਰਵਾਲ ਕਲਾਂ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਬਣਿਆ ਜਿਸ ਵਿੱਚ ਸਰਪੰਚੀ ਲੈਣ ਲਈ ਭਾਜਪਾ ਦਾ ਆਪਣੇ ਆਪ ਨੂੰ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾ ਕੇ ਹੁਣ ਤੱਕ ਦਾ ਪੰਜਾਬ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਹੈ।
ਅੱਜ ਪੰਚਾਇਤ ਘਰ ਵਿੱਚ ਪਿੰਡ ਹਰਦੋਰਵਾਲ ਦੇ ਤਿੰਨ ਧਿਰਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਏਗਾ ਉਹ ਹੀ ਪਿੰਡ ਦਾ ਸਰਪੰਚ ਹੋਵੇਗਾ। ਬੋਲੀ ਦੇਣ ਵਾਲਿਆਂ ਵਿਚ ਆਤਮਾ ਸਿੰਘ ਪੁੱਤਰ ਵੱਸਣ ਸਿੰਘ ,ਜਸਵਿੰਦਰ ਸਿੰਘ ਬੇਦੀ ਪੁੱਤਰ ਅਜੀਤ ਸਿੰਘ ,ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ।
ਪਿੰਡ ਵਿੱਚ ਬੋਲੀ ਲਾਉਣ ਦਾ ਐਲਾਨ
ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ ਪਰ ਕੋਈ ਆਮ ਆਦਮੀ ਪਾਰਟੀ ,ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀ ਆਇਆ।
ਅਖੀਰ ਤਿੰਨਾਂ ਦਾਵੇਦਾਰਾਂ ’ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ ਤੇ ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ ਬੇਦੀ ਨੇ ਜਦ ਕਿ ਇੱਕ ਕਰੋੜ ਰੁਪਏ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ ਦੋ ਕਰੋੜ ਦੀ ਬੋਲੀ ਲਗਾ ਦਿੱਤੀ। ਜਿਸ ਤੋਂ ਬਾਅਦ ਕੱਲ੍ਹ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ।
ਅੱਜ ਸਵੇਰ ਦਾ ਸਮਾਂ ਰੱਖਿਆ ਗਿਆ ਹੈ ਕਿ ਅਗਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਅੱਜ ਬੋਲੀ ਦੇ ਸਕਦਾ ਹੈ ਹੁਣ ਦੇਖਣਾ ਹੋਏਗਾ ਕਿ ਅੱਜ ਕੋਈ ਦੋ ਕਰੋੜ ਰੁਪਏ ਤੋਂ ਬੋਲੀ ਵਧਾਉਦਾ ਹੈ ਜਾਂ ਨਹੀਂ। ਆਤਮਾ ਸਿੰਘ ਦੀ ਬੋਲੀ ਆਖਰੀ ਬੋਲੀ ਹੋਏਗੀ। ਉਧਰ ਬੀਜੇਪੀ ਦੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਵਿੱਚ ਇੱਕੋ-ਇੱਕ ਪਾਰਟੀ ਹੈ ਬੀਜੇਪੀ ਜੋ ਪੰਜਾਬ ਵਾਸੀਆਂ ਦੇ ਭਲੇ ਲਈ ਕੰਮ ਕਰ ਸਕਦੀ ਹੈ।
ਬੋਲੀ ਦਾ ਭੁਗਤਾਨ ਚੈੱਕ ਦੁਆਰਾ ਕੀਤਾ ਜਾਵੇਗਾ।
ਆਤਮਾ ਸਿੰਘ ਨੇ ਕਿਹਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਉਸ ਦੇ ਪਿਤਾ ਵੀ ਸਰਪੰਚ ਰਹਿ ਚੁੱਕੇ ਹਨ। ਜਿਨ੍ਹਾਂ ਨੇ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਸਨ। ਇਸ ਦੇ ਨਾਲ ਹੀ ਬੋਲੀ ਲਗਾਉਣ ਲਈ ਇਹ ਸ਼ਰਤ ਰੱਖੀ ਗਈ ਹੈ ਕਿ ਬੋਲੀਕਾਰ ਚੈੱਕ ਬੁੱਕ ਲੈ ਕੇ ਆਵੇਗਾ। ਉਹ ਚੈੱਕ ਬੁੱਕ ਸਭਾ ਕੋਲ ਜਮ੍ਹਾ ਕਰਵਾਉਣੀ ਪਵੇਗੀ। ਭੁਗਤਾਨ ਕਿਸੇ ਹੋਰ ਤਰੀਕੇ ਰਾਹੀਂ ਕੀਤਾ ਜਾਵੇਗਾ। ਜਿਉਂ ਹੀ ਉਹ ਬਚੇਗਾ, ਪੈਸੇ ਪਿੰਡ ਦੇ ਨੌਜਵਾਨ ਸਭਾ ਦੇ ਖਾਤੇ ਵਿੱਚ ਜਾਣਗੇ। ਇਹ ਮੀਟਿੰਗ ਰਜਿਸਟਰਾਰ ਹੈ। ਇਸ ਵਿੱਚ ਪਿੰਡ ਦੇ ਸਾਰੇ ਘਰਾਂ ਦੇ ਲੋਕ ਮੈਂਬਰ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਤ ਆਉਣੇ ਪਿੰਡ ਕੋਟਲੀ ਦੇ ਕੋਠੇ ਚੀਦਿਆਂਵਾਲੀਆਂ ‘ਚ ਵੀ ਸਰਪੰਚੀ ਲਈ 35 ਤੋਂ ਵੱਧ ਦੀ ਬੋਲੀ ਲਾਈ ਗਈ, ਜਿਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਪਿੰਡ ਵਾਸੀਆਂ ਨੇ ਅਜਿਹੀ ਕਿਸੇ ਬੋਲੀ ਤੋਂ ਇਨਕਾਰ ਕੀਤਾ ਹੈ।