India

ਫੈਕਟਰੀ ‘ਚ ਲੱਗੀ ਅੱਗ! 2 ਜਿੰਦਾ ਸੜੇ

ਬਿਉਰੋ ਰਿਪੋਰਟ – ਹਰਿਆਣਾ (Haryana) ਦੇ ਪਾਣੀਪਤ (Panipat) ਵਿਚ ਬੀਤੀ ਰਾਤ ਧਾਗਾ ਫੈਕਟਰੀ ਵਿਚ ਅੱਗ ਲਗੀ ਹੈ, ਜਿਸ ਨਾਲ ਫੈਕਟਰੀ ਵਿਚ ਮੌਜੂਦ 2 ਕਰਮਚਾਰੀ ਜਿੰਦਾ ਸੜ ਗਏ। ਦੱਸ ਦੇਈਏ ਕਿ ਤਿੰਨ ਹੋਰ ਨੌਜਵਾਨਾਂ ਦੀ ਹਾਲਾਤ ਬੜੀ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਦੋ ਨੂੰ ਰੋਹਤਕ ਦੀ ਪੀਜੀਆਈ ਵਿਚ ਰੈਫਰ ਕੀਤਾ ਗਿਆ ਹੈੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਫਾਇਰ ਬਿਰਗੇਡ ਨੇ ਮੌਕੇ ‘ਤੇ ਆ ਕੇ ਅੱਗ ‘ਤੇ ਕਾਬੂ ਪਾਇਆ।

ਇਹ ਵੀ ਪੜ੍ਹੋ – ਕਿਸਾਨਾਂ ਨੇ ਕੀਤਾ ਦਿੱਲੀ ਨੂੰ ਕੂਚ!