International Punjab

2 ਸਾਲ ਪਹਿਲਾਂ ਇੱਕ ਹੀ ਪਿੰਡ ਦੇ ਨੌਜਵਾਨ ਅਮਰੀਕਾ ਗਏ ! ਫਿਰ ਇਕੱਠੇ ਦੁਨੀਆ ਤੋਂ ਵੀ ਚੱਲੇ ਗਏ ! ਦੋਵੇ ਭੈਣਾਂ ਦੇ ਇਕਲੌਤੇ ਭਰਾ !

ਬਿਉਰੋ ਰਿਪੋਰਟ : ਹੁਸ਼ਿਆਰੁਪਰ ਦੇ ਹਲਕਾ ਦਸੂਹਾ ਦੇ ਇੱਕ ਪਿੰਡ ਵਿੱਚ 2 ਨੌਜਵਾਨਾਂ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਟਕੇਯਾਨਾ ਦੇ 23 ਸਾਲ ਦੇ ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਦੋਵੇ 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਗਏ ਸਨ।

ਦੋਵੇ ਨੌਜਵਾਨ ਅਮਰੀਕਾ ਵਿੱਚ ਟਰਾਲਾ ਚਲਾਉਂਦੇ ਸਨ ਅਤੇ ਹਾਲ ਹੀ ਵਿੱਚ ਕੈਲੀਫੋਨੀਆ ਦੇ ਨਿਊ ਮੈਕਸਿਕੋ ਜਾ ਰਹੇ ਸੀ। ਜਦੋਂ ਇਹ ਦੋਵੇ ਨੌਜਵਾਨ ਹਾਈਵੇ ਨੰਬਰ 144 ‘ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਟਰਾਲੇ ਵਿੱਚ ਟੱਕਰ ਮਾਰ ਦਿੱਤੀ । ਇਹ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ 6 ਘੰਟੇ ਬਾਅਦ ਦੋਵਾਂ ਨੂੰ ਬਾਹਰ ਕੱਢਿਆ। ਪਰ ਜਦੋਂ ਬਾਹਰ ਨਿਕਲੇ ਤਾਂ ਦੋਵਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।

3 ਭੈਣਾਂ ਦਾ ਇਕਲੌਤਾ ਭਾਰ ਸੀ ਸੁਖਜਿੰਦਰ ਸਿੰਘ

ਮ੍ਰਿਤਕਾਂ ਵਿੱਚ ਇੱਕ ਦੀ ਪਛਾਣ 23 ਸਾਲ ਦੇ ਸੁਖਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ । ਜੋ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ । ਸੁਖਵਿੰਦਰ ਸਿੰਘ ਦੇ ਪਿਤਾ ਕਿਸਾਨ ਸਨ। ਦੂਜੇ ਨੌਜਵਾਨ ਦੀ ਪਛਾਣ 23 ਸਾਲ ਦੇ ਸਿਮਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਜੋ 10 ਸਾਲ ਪਹਿਲਾਂ ਅਮਰੀਕਾ ਗਿਆ ਸੀ । ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ । ਸਿਮਰਨ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ।

ਪਰਿਵਾਰ ਦੇ ਜਾਣਕਾਰੀ ਦੇ ਮੁਤਾਬਿਤ ਬੀਤੀ ਰਾਤ ਉਨ੍ਹਾਂ ਨੂੰ ਦੋਵਾ ਨੌਵਵਾਨਾਂ ਦੇ ਬਾਰੇ ਜਾਣਕਾਰੀ ਮਿਲੀ ਸੀ । ਜਿਸ ਦੇ ਬਾਅਦ ਪੂਰੇ ਪਿੰਡ ਵਿੱਚ ਸੋਕ ਦੀ ਲਹਿਰ ਹੈ । ਹੁਣ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਈ ਜਾਵੇ ਤਾਂਕੀ ਉਹ ਅੰਤਿਮ ਸਸਕਾਰ ਕਰ ਸਕਣ । ਕੁਝ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਜ਼ਿੰਮੇਵਾਰੀ NRI ਵਿਭਾਗ ਨੂੰ ਸੌਂਪੀ ਸੀ ।