The Khalas Tv Blog Punjab 2 ਸਕੀਆਂ ਭੈਣਾਂ ਨੇ ਕੀਤਾ ਖੂਨ ! ਪਿਤਾ ਨੂੰ ਇਸ ਹਾਲਤ ‘ਚ ਨਹੀਂ ਵੇਖ ਸਕੀਆ
Punjab

2 ਸਕੀਆਂ ਭੈਣਾਂ ਨੇ ਕੀਤਾ ਖੂਨ ! ਪਿਤਾ ਨੂੰ ਇਸ ਹਾਲਤ ‘ਚ ਨਹੀਂ ਵੇਖ ਸਕੀਆ

 

ਬਿਉਰੋ ਰਿਪੋਰਟ : ਲੁਧਿਆਣਾ ਵਿੱਚ 2 ਸਕੀਆਂ ਭੈਣਾਂ ‘ਤੇ ਗੁਆਂਢੀ ਦੇ ਕਤਲ ਕਰਨ ਦਾ ਇਲਜ਼ਾਮ ਲੱਗਿਆ ਹੈ । ਦੱਸਿਆ ਜਾ ਰਿਹਾ ਹੈ ਅੱਧੀ ਰਾਤ ਪਿਤਾ ਦੇ ਨਾਲ ਕਿਸੇ ਪੁਰਾਣੀ ਰੰਜਿਸ਼ ਨੂੰ ਲੈਕੇ ਗੁਆਂਢੀ ਦੀ ਬਹਿਸ ਹੋਈ,ਵੇਖਦੇ-ਵੇਖਦੇ ਹੱਥੋਪਾਈ ਸ਼ੁਰੂ ਹੋ ਗਈ । ਪਿਤਾ ਦੇ ਚੀਕਨ ਤੋਂ ਬਾਅਦ ਦੋਵੇ ਭੈਣਾਂ ਨੇ ਬੇਸਬਾਲ ਦੇ ਡੰਡੇ ਅਤੇ ਮੂਸਲ ਦੇ ਨਾਲ ਗੁਆਂਢੀ ਦੇ ਸਿਰ ‘ਤੇ ਵਾਰ ਕਰ ਦਿੱਤਾ । ਹਮਲਾਵਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ।

ਇਲਾਕੇ ਦੇ ਲੋਕਾਂ ਮੁਤਾਬਕ 2 ਤੋਂ 3 ਮਿੰਟ ਤੱਕ ਦੋਵੇ ਭੈਣਾਂ ਗੁਆਂਢੀ ਦੇ ਸਿਰ ਵਾਰ ਕਰਦੀਆਂ ਰਹੀਆਂ ਬੇਸੁੱਧ ਹੋ ਕੇ ਉਹ ਹੇਠਾਂ ਡਿੱਗ ਗਿਆ । ਕਤਲ ਕਰਨ ਵਾਲੀ ਭੈਣਾਂ ਦੀ ਉਮਰ 22 ਅਤੇ 24 ਸਾਲ ਦੱਸੀ ਜਾ ਰਹੀ ਹੈ। ਦੋਵੇ ਭੈਣਾਂ ਦੀ ਪਛਾਣ ਦਿਪੀ ਅਤੇ ਮਨੀ ਦੇ ਰੂਪ ਵਿੱਚ ਹੋਈ ਹੈ।
ਜ਼ਖਮੀ ਵਿਅਕਤੀ ਸੁਖਵਿੰਦਰ ਸਿੰਘ ਉਰਫ ਬੱਬਲੂ ਨੂੰ ਮੁਹੱਲੇ ਦੇ ਲੋਕ ਜਖਮੀ ਹਾਲਤ ਵਿੱਚ ਪ੍ਰਾਈਵੇਟ ਹਸਪਤਾਲ ਲੈਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਬੱਬਲੂ ਆਟੋ ਚਲਾਉਣ ਦਾ ਕੰਮ ਕਰਦਾ ਸੀ।

ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ,ਮੌਕੇ ਤੋਂ ਪੁਲਿਸ ਦਿਪੀ ਅਤੇ ਮਨੀ ਤੋਂ ਬੇਸਬਾਲ ਦਾ ਡੰਡਾ ਬਰਾਮਦ ਕਰ ਲਿਆ ਹੈ । ਪੂਰਾ ਪਰਿਵਾਰ ਘਰ ਨੂੰ ਖੁੱਲਾ ਛੱਡ ਕੇ ਫਰਾਰ ਹੋ ਗਿਆ ਸੀ । ਪਰ ਪੁਲਿਸ ਨੇ ਮਾਂ ਅਤੇ ਦੋਵੇ ਧੀਆਂ ਨੂੰ ਸਿਵਿਲ ਹਸਪਤਾਲ ਦੇ ਬਾਹਰੋ ਦੇਰ ਰਾਤ ਫੜਿਆ ਹੈ,ਪਿਤਾ ਹੁਣ ਵੀ ਫਰਾਰ ਹਨ ।

ਤਿੰਨ ਦਿਨ ਤੋਂ ਚੱਲ ਰਿਹਾ ਸੀ ਵਿਵਾਦ

ਇਲਾਕੇ ਵਿੱਚ ਰਹਿਣ ਵਾਲੇ ਮਲਕੀਤ ਨੇ ਦੱਸਿਆ ਉਨ੍ਹਾਂ ਦੇ ਮੁਹੱਲੇ ਵਿੱਚ ਸੁਖਵਿੰਦਰ ਰਹਿੰਦਾ ਹੈ,ਜੋ ਆਟੋ ਡਰਾਈਵਰ ਹੈ,ਉਸ ਦਾ ਅਤੇ ਗੁਆਂਢੀਆਂ ਦਾ ਵਿਵਾਦ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ । ਤਿੰਨ ਦਿਨ ਪਹਿਲੇ ਗਲੀ ਵਿੱਚ ਬੈਲ ਗੁਜ਼ਰ ਰਿਹਾ ਸੀ । ਸੁਖਵਿੰਦਰ ਨੇ ਗੁਆਂਢੀ ਬਲਬੀਰ ਸਿੰਘ ਨੂੰ ਸਿਰਫ ਇਹ ਕਿਹਾ ਸੀ ਕਿ ਬੈਲ ਦੇ ਅੱਗੋ ਨਾ ਨਿਕਲੋ ਉਹ ਮਾਰ ਦੇਵੇਗਾ । ਗੁੱਸੇ ਵਿੱਚ ਬਲਬੀਰ ਨੇ ਸੁਖਵਿੰਦਰ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਮਾਮਲਾ ਵੱਧ ਦਾ ਗਿਆ ਅੰਜਾਮ ਕਤਲ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

Exit mobile version