ਬਿਉਰੋ ਰਿਪੋਰਟ : ਪੰਜਾਬ ਸਰਕਾਰ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਨਗਰ ਨਿਗਮ ਚੋਣਾਂ ਕਰਵਾ ਸਕਦੀ ਹੈ। ਪੰਜਾਬ ਸਰਕਾਰ ਦੀ ਕੋਸ਼ਿਸ਼ ਦਿਵਾਲੀ ਤੋਂ ਪਹਿਲਾਂ ਚੋਣਾਂ ਪੂਰੀ ਕਰਵਾਉਣ ਦੀ ਹੈ । ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਤਿ ਦੇ ਹੁਕਮਾਂ ‘ਤੇ ਸਥਾਨਕ ਸਰਕਾਰਾ ਦੇ ਵਿਭਾਗ ਨੇ ਚੋਣ ਕਮਿਸ਼ਨ ਨੂੰ 15 ਸਤੰਬਰ ਤੱਕ ਪਹਿਲਾਂ ਹੀ ਨਗਰ ਨਿਗਮ ਚੋਣਾਂ ਕਰਵਾਉਣ ਦੇ ਲਿਖਿਆ ਹੈ । ਯਾਨੀ ਸਿਰਫ਼ ਇੱਕ ਹੀ ਮਹੀਨੇ ਬਚਿਆ ਹੈ।
ਨਗਰ ਨਿਗਮ ਦੀਆਂ ਚੋਣਾਂ ਅੰਮ੍ਰਿਤਸਰ,ਜਲੰਧਰ,ਲੁਧਿਆਣਾ,ਪਟਿਆਲਾ ਤੋਂ ਇਲਾਵਾ ਫਗਵਾੜਾ ਵਿੱਚ ਹੋਣ ਵਾਲੀਆਂ ਹਨ । ਸਥਾਨਕ ਸਰਕਾਰਾ ਵਿਭਾਗ ਦੇ ਸੂਤਰਾਂ ਮੁਤਾਬਿਕ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਮਹੀਨੇ ਵਿੱਚ ਕਰਵਾਇਆ ਜਾਣਗੀਆਂ।
। ਸਰਕਾਰ ਚਾਹੁੰਦੀ ਹੈ ਕਿ ਇਹ ਚੋਣ ਐਤਵਾਰ ਦੇ ਦਿਨ ਹੋਵੇ ਤਾਕੀ ਵੱਧ ਤੋਂ ਵੱਧ ਵੋਟਾਂ ਪਾਇਆ ਜਾ ਸਕਣ। ਇਨ੍ਹਾਂ ਹੀ ਨਹੀਂ ਇਹ ਚੋਣਾਂ ਤਿਉਹਾਰਾਂ ਤੋਂ ਪਹਿਲਾਂ ਹੋਣ ਇਸ ‘ਤੇ ਵੀ ਸਰਕਾਰ ਦੀ ਨਜ਼ਰ ਹੈ । 12 ਨਵੰਬਰ ਨੂੰ ਦਿਵਾਲੀ ਹੈ ਸਾਫ ਹੈ ਦੂਜੇ ਹਫਤੇ ਸਰਕਾਰ ਚੋਣਾਂ ਨਹੀਂ ਕਰਵਾਏਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਨਾ ਹੀ ਸਰਕਾਰ ਅਤੇ ਨਾ ਹੀ ਪਾਰਟੀਆਂ ਨੂੰ ਵੱਧ ਸਮਾਂ ਮਿਲੇਗਾ । ਆਉਣ ਵਾਲੇ ਕੁਝ ਦਿਨਾਂ ਵਿੱਚ ਚੋਣ ਕਮਿਸ਼ਨ ਵੀ ਚੋਣਾਂ ਦਾ ਐਲਾਨ ਕਰ ਸਕਦਾ ਹੈ।
AAP ਨੇ ਭੰਗ ਕੀਤਾ ਬਲਾਕ ਅਤੇ ਸਰਕਲ ਕਮੇਟੀਆਂ
ਉਧਰ ਆਮ ਆਦਮੀ ਪਾਰਟੀ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । AAP ਨੇ ਬਲਾਕ ਅਤੇ ਸਰਕਲ ਕਮੇਟੀਆਂ ਨੂੰ ਭੰਗ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ 2 ਅਤੇ 5 ਦਿਨਾਂ ਦੇ ਅੰਦਰ ਨਵੇਂ ਸਰਕਲ ਅਤੇ ਬਲਾਕ ਪ੍ਰਧਾਨ ਚੁਣੇ ਜਾਣਗੇ । ਇਸ ਲਿਸਟ ਵਿੱਚ 90 ਫੀਸਦੀ ਉਹ ਹੀ ਚਹਿਰੇ ਹੋਣਗੇ ਜੋ ਆਮ ਆਦਮੀ ਪਾਰਟੀ ਕੌਂਸਲਰ ਚੋਣਾਂ ਵਿੱਚ ਉਤਾਰੇਗੀ।
ਫਾਈਨਲ ਵਾਰਡਾਂ ਦੀ ਲਿਸਟ ਵੀ ਜਾਰੀ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੀ ਤਿਆਰੀ ਪੂਰੀ ਕਰ ਲਈ ਹੈ । ਸ਼ਨਿੱਚਰਵਾਰ ਨੂੰ ਪੰਜ ਜ਼ਿਲ੍ਹਿਆਂ ਦੇ ਫਾਈਨਲ ਵਾਰਡਾਂ ਦੀ ਲਿਸਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ । ਸਾਫ ਕਿ ਨਗਮ ਨਿਗਮ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ ।