India Punjab

1984 ਦਾ ਦਰਦ ਕਾਨਪੁਰ ਦੇ ਇੱਕ ਘਰ ‘ਚ ਮੁੜ ਹੋਇਆ ਸੁਰਜੀਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 1984 ਸਿੱਖ ਕਤ ਲੇ ਆਮ ਨੂੰ 36 ਸਾਲ ਹੋ ਗਏ ਹਨ ਅਤੇ 36 ਸਾਲਾਂ ਬਾਅਦ ਕਤ ਲੇ ਆਮ ਦਾ ਸ਼ਿਕਾਰ ਹੋਏ ਇੱਕ ਸਿੱਖ ਦੇ ਘਰੋਂ ਅੱਜ ਵੀ ਮਨੁੱਖੀ ਸਰੀਰ ਦੇ ਹਿੱਸੇ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਯੂਪੀ ਵਿੱਚ ਇਸ ਕਤ ਲੇ ਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ਦੇ ਇੱਕ ਘਰ ਵਿੱਚੋਂ ਮਨੁੱਖੀ ਸਰੀਰ ਦੇ ਹਿੱਸੇ ਬਰਾਮਦ ਕੀਤੇ ਹਨ। ਇਹ ਘਰ ਕਈ ਸਮੇਂ ਤੋਂ ਬੰਦ ਪਿਆ ਹੈ। ਜਾਣਕਾਰੀ ਮੁਤਾਬਕ ਇਹ ਘਰ ਉਸ ਵੇਲੇ ਕਤ ਲੇ ਆਮ ਦੌਰਾਨ ਮਾਰੇ ਗਏ ਸਿੱਖ ਤੇਜ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸਤਪਾਲ ਸਿੰਘ ਦਾ ਹੈ, ਜੋ ਕਤ ਲੇ ਆਮ ਦੌਰਾਨ ਮਾਰੇ ਗਏ ਸਨ। ਜਦੋਂ ਕਤ ਲੇ ਆਮ ਹੋਇਆ ਤਾਂ ਮਾਰੇ ਗਏ ਸਿੱਖਾਂ ਦੀ ਲਾਸ਼ਾਂ ਨੂੰ ਸਾੜਿਆ ਗਿਆ। ਜਿਸ ਤੋਂ ਬਾਅਦ ਇਹ ਪਰਿਵਾਰ ਰਫਿਊਜ਼ੀ ਕੈਂਪ ਵਿੱਚ ਚਲਾ ਗਿਆ ਅਤੇ ਉੱਥੋਂ ਪੰਜਾਬ ਆ ਗਿਆ। ਪਰਿਵਾਰ ਵੱਲੋਂ ਇਹ ਘਰ ਵੇਚ ਦਿੱਤਾ ਗਿਆ ਅਤੇ ਘਰ ਦੇ ਨਵੇਂ ਮਾਲਕਾਂ ਨੇ ਘਰ ਦੇ ਕਦੇ ਉਹ ਦੋ ਕਮਰੇ ਹੀ ਨਹੀਂ ਖੋਲ੍ਹੇ, ਜਿੱਥੇ ਇਹ ਕਤਲ ਹੋਇਆ ਸੀ।

ਘਰ ਦੇ ਨਵੇਂ ਮਾਲਕ ਘਰ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੇ ਹਨ। ਐਸਆਈਟੀ ਫੋਰੈਂਸਿਕ ਮਾਹਿਰਾਂ ਦੇ ਨਾਲ ਘਰ ਵਿੱਚ ਦਾਖਲ ਹੋਈ। ਮੌਕੇ ’ਤੇ ਗਵਾਹ ਵੀ ਹਾਜ਼ਰ ਸਨ। ਐੱਸਪੀ ਅਤੇ ਐੱਸਆਈਟੀ ਦੇ ਮੈਂਬਰ ਬਲੇਂਦਰ ਭੂਸ਼ਣ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਸੈਂਪਲ ਲਏ ਗਏ ਹਨ, ਉਹ ਮਨੁੱਖੀ ਸਰੀਰ ਦਾ ਹਿੱਸਾ ਹਨ।  ਐੱਸਆਈਟੀ ਨੇ ਤੇਜ ਪ੍ਰਤਾਪ ਸਿੰਘ ਦੇ ਦੂਜੇ ਪੱਤਰ ਚਰਨਜੀਤ ਸਿੰਘ ਦੇ ਬਿਆਨ ਵੀ ਦਰਜ ਕੀਤੇ ਹਨ। ਚਰਨਜੀਤ ਆਪਣੀ ਪਤਨੀ ਅਤੇ ਪਰਿਵਾਰ ਨਾਲ ਦਿੱਲੀ ਰਹਿੰਦਾ ਹੈ। ਚਰਨਜੀਤ ਨੇ ਕਤਲ ਕਰਨ ਵਾਲੇ ਲੋਕਾਂ ਦੇ ਨਾਂ ਵੀ ਐੱਸਆਈਟੀ ਕੋਲ ਦਰਜ ਕਰਵਾਏ ਹਨ। 

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਯੋਗੀ ਆਦਿਤਯਨਾਥ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਕਾਨਪੁਰ ਕਤ ਲੇ ਆਮ ਦੀ ਜਾਂਚ ਕਰ ਰਹੀ ਹੈ। ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ 127 ਸਿੱਖ ਕਾਨਪੁਰ ਵਿੱਚ ਹੀ ਮਾਰੇ ਗਏ ਸਨ। ਤੇਜ ਸਿੰਘ ਪ੍ਰਤਾਪ ਸਿੰਘ ਦੀ ਪਤਨੀ, ਇੱਕ ਹੋਰ ਪੁੱਤਰ ਤੇ ਨੂੰਹ ਘਰ ਛੱਡ ਕੇ ਚਲੇ ਗਏ ਸਨ ਤੇ ਇਸ ਮਾਮਲੇ ਵਿੱਚ ਐੱਫ਼ਆਈਆਰ ਇੱਕ ਸਬ ਇੰਸਪੈਕਟਰ ਨੇ ਦਰਜ ਕਰਵਾਈ ਸੀ। ਧਾਰਾ 396 (ਡਕੈਤੀ ਤੇ ਕਤਲ), 436 (ਘਰ ਤਬਾਹ ਕਰਨ ਦੇ ਮਨਸੂਬੇ ਨਾਲ ਸ਼ਰਾਰਤ) ਅਤੇ 201 (ਸਬੂਤ ਖਤਮ ਕਰਨੇ) ਤਹਿਤ ਇਹ ਕੇਸ ਦਰਜ ਹੋਇਆ ਸੀ। 

1984 ਸਿੱਖ ਕਤਲੇਆਮ

ਨਵੰਬਰ, 1984 ਨੂੰ ਸਿੱਖ ਇਤਿਹਾਸ ਵਿੱਚ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਨਵੰਬਰ 1984 ਵਿੱਚ ਕਰੀਬ 3 ਹਜ਼ਾਰ ਸਿੱਖਾਂ ਦਾ ਦਿੱਲੀ ਵਿੱਚ ਕਤ ਲੇ ਆਮ ਹੋਇਆ ਸੀ। 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਗੋਲੀਆਂ ਮਾਰ ਕੇ ਕਤ ਲ ਕਰ ਦਿੱਤਾ ਸੀ। ਸ਼ਾਮ ਹੁੰਦੇ-ਹੁੰਦੇ ਪੂਰੀ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਸਿੱਖਾਂ ਦਾ ਕਤ ਲੇ ਆਮ ਸ਼ੁਰੂ ਹੋ ਗਿਆ। ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਸਿੱਖਾਂ ਦਾ ਭਿਆਨਕ ਕਤ ਲੇ ਆਮ ਹੋਇਆ। ਸਿੱਖ ਕਤ ਲੇ ਆਮ ਵਿੱਚ ਸੈਂਕੜੇ ਸਿੱਖ ਔਰਤਾਂ, ਬੱਚਿਆਂ ਅਤੇ ਮਰਦਾਂ ਨੇ ਆਪਣੀ ਜਾਨ ਗੁਆਈ। ਸਰਕਾਰੀ ਅੰਕੜਿਆਂ ਮੁਤਾਬਕ 2 ਹਜ਼ਾਰ 733 ਮੌਤਾਂ ਹੋਈਆਂ। ਪਰ ਦਾਅਵਾ ਇਹ ਵੀ ਕੀਤਾ ਜਾਂਦਾ ਹੈ ਕਿ ਇਹ ਅੰਕੜਾ ਕਿਤੇ ਵੱਧ ਹੈ।

ਸੰਸਦ ਵਿੱਚ ਕਿਵੇਂ ਹੋਈ ਚਰਚਾ

ਫਰਵਰੀ 1987 ਵਿੱਚ 1984 ਕਤ ਲੇ ਆਮ ‘ਚ ਰੰਗਨਾਥਨ ਮਿਸ਼ਰਾ ਕਮਿਸ਼ਨ ਦੀ ਜਾਂਚ ਰਿਪੋਰਟ ਜਦੋਂ ਸੰਸਦ ਸਾਹਮਣੇ ਪੇਸ਼ ਹੋਈ ਤਾਂ ਰਾਜੀਵ ਗਾਂਧੀ ਨੇ ਆਪਣੀ ਬਹੁਮਤ ਨੂੰ ਵਰਤਦਿਆਂ ਇਸ ਉੱਪਰ ਚਰਚਾ ਹੀ ਨਹੀਂ ਹੋਣ ਦਿੱਤੀ। ਕਮਿਸ਼ਨ ਨੇ ਤਾਂ ਸਰਕਾਰ, ਕਾਂਗਰਸ ਪਾਰਟੀ ਅਤੇ ਉਸ ਦੇ ਆਗੂਆਂ ਨੂੰ ਕਲੀਨ ਚਿੱਟ ਹੀ ਦੇ ਦਿੱਤੀ ਸੀ। ਸੰਸਦ ਨੂੰ ਇਸ ਤਰ੍ਹਾਂ ਚੁੱਪ ਕਰਵਾ ਕੇ ਸਗੋਂ ਸਰਕਾਰ ਨੇ ਕਲੀਨ ਚਿੱਟ ਦੇ ਬਾਵਜੂਦ ਆਪਣੀ ਘਬਰਾਹਟ ਹੀ ਜ਼ਾਹਰ ਕੀਤੀ ਸੀ।

ਸੰਸਦ ਨੇ 1984 ਕਤ ਲੇ ਆਮ ਉੱਪਰ ਆਖ਼ਰ ਅਗਸਤ 2005 ਵਿੱਚ ਚਰਚਾ ਕੀਤੀ, ਜਦੋਂ ਮਨਮੋਹਨ ਸਿੰਘ ਸਰਕਾਰ ਨੇ ਇੱਕ ਹੋਰ ਜਾਂਚ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਸੀ। ਸੰਸਦ ਨੇ ਸਰਕਾਰ ਨੂੰ ਜਸਟਿਸ ਨਾਨਾਵਤੀ ਕਮਿਸ਼ਨ ਦੀ ਇਹ ਰਿਪੋਰਟ ਮਨਜ਼ੂਰ ਕਰਨ ਲਈ ਮਜ਼ਬੂਰ ਕੀਤਾ, ਜਿਸ ਤੋਂ ਬਾਅਦ ਸੱਜਣ ਕੁਮਾਰ ਖਿਲਾਫ਼ ਵੀ ਐੱਫਆਈਆਰ ਹੋਈ ਅਤੇ ਹੁਣ ਇਸੇ ਮਾਮਲੇ ‘ਚ ਉਸ ਨੂੰ ਸਜ਼ਾ ਵੀ ਮਿਲੀ ਹੈ।