India

ਭਾਰਤ ਬੰਦ ਕਾਰਨ 181 ਮੇਲ ਐਕਸਪ੍ਰੈਸ ਅਤੇ 348 ਯਾਤਰੀ ਟਰੇਨਾਂ ਰੱਦ

ਦ ਖ਼ਾਲਸ ਬਿਊਰੋ : ਅਗਨੀਪਥ ਯੋਜਨਾ ਖਿਲਾਫ ਚੱਲ ਰਹੇ ਅੰਦੋਲਨ ਦੇ ਮੱਦੇਨਜ਼ਰ ਰੇਲ ਮੰਤਰਾਲੇ ਨੇ 181 ਮੇਲ ਐਕਸਪ੍ਰੈਸ ਅਤੇ 348 ਯਾਤਰੀ ਗੱਡੀਆਂ ਰੱਦ ਕੀਤੀਆਂ ਹਨ। ਇਸ ਤੋਂ ਇਲਾਵਾ 4 ਮੇਲ ਐਕਸਪ੍ਰੈਸ ਅਤੇ 6 ਯਾਤਰੀ ਰੇਲਗੱਡੀਆਂ ਨੂੰ ਆਰਜ਼ੀ ਤੌਰ ‘ਤੇ ਰੱਦ ਕੀਤਾ ਗਿਆ ਹੈ। ਕਿਸੇ ਵੀ ਰੇਲ ਗੱਡੀ ਨੂੰ ਮੋੜਿਆ ਨਹੀਂ ਗਿਆ ਹੈ। ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦਾ ਵਿਰੋਧ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨ ਵੀ ਹੋਏ ਹਨ। ਇਨ੍ਹਾਂ ਪ੍ਰਦ ਰਸ਼ਨਾਂ ਕਾਰਨ ਬਿਹਾਰ ਵਿੱਚ ਸਰਕਾਰੀ ਜਾਇਦਾਦਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਸਾਵਧਾਨੀ ਦੇ ਤੌਰ ‘ਤੇ ਰੇਲਵੇ ਨੇ ਸੋਮਵਾਰ ਨੂੰ ਬਿਹਾਰ ‘ਚ ਲਗਭਗ 350 ਟਰੇਨਾਂ ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ 20 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਵੀ ਬੰਦ ਰਹੇਗੀ।