ਬਿਊਰੋ ਰਿਪੋਰਟ : ਫਤਿਹਗੜ੍ਹ ਸਾਹਿਬ ਦੇ ਪਿੰਡ ਚੋਟਲੀ ਖੇੜੀ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ ਹੈ। ਕੈਨੇਡਾ ਜਾਣ ਦੇ ਇੱਕ ਹਫਤੇ ਪਹਿਲਾਂ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਇਆ ਹੈ । ਮਿੰਟਾਂ ਵਿੱਚ ਕੈਨੇਡਾ ਜਾਣ ਦੀ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ, ਹਾਦਸੇ ਦੀ ਵਜ੍ਹਾ ਕਰਕੇ ਪੂਰੇ ਪਿੰਡ ਵਿੱਚ ਸ਼ੋਗ ਦੀ ਲਹਿਰ ਹੈ,ਨੌਜਵਾਨ ਦੇ ਮਾਤਾ-ਪਿਤਾ ਸਦਮੇ ਵਿੱਚ ਹਨ ।
ਕਰੰਟ ਦੀ ਵਜ੍ਹਾ ਕਰਕੇ ਪੁੱਤ ਦਾ ਹੋਇਆ ਬੁਰਾ ਹਾਲ
ਜਾਣਕਾਰੀ ਦੇ ਮੁਤਾਬਿਕ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਦੇ 18 ਸਾਲ ਦੇ ਭਤੀਜੇ ਸ਼ਾਹਬਾਜ ਇੱਕ ਹਫਤੇ ਬਾਅਦ ਕੈਨੇਡਾ ਲਈ ਰਵਾਨਾ ਹੋ ਰਿਹਾ ਸੀ,ਪੂਰਾ ਪਰਿਵਾਰ ਸ਼ਾਹਬਾਜ਼ ਨੂੰ ਏਅਰਪੋਰਟ ਛੱਡਣ ਦੀ ਤਿਆਰੀ ਕਰ ਰਿਹਾ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਸ਼ਾਹਬਾਜ ਆਪਣੇ ਦੋਸਤ ਨਾਲ ਸਟ੍ਰੀਟ ਲਾਇਟ ਠੀਕ ਕਰਨ ਦੇ ਲਈ ਲੋਹੇ ਦੀ ਪੋੜੀ ਲੈਕੇ ਚੜ ਗਿਆ । ਪਿੰਡ ਦੀ ਫਿਰਨੀ ‘ਤੇ ਬਿਜਲੀ ਦੀ ਤਾਰਾਂ ਢਿੱਲੀਆਂ ਹੋਣ ਕਾਰਨ ਪੋੜੀ ਹਾਈਵੋਲਟੇਜ ਤਾਰਾਂ ਨਾਲ ਟਕਰਾਈ ਫਿਰ ਦੋਵਾਂ ਨੂੰ ਇਨ੍ਹਾਂ ਜ਼ੋਰਦਾਰ ਦਾ ਝਟਕਾ ਲੱਗਿਆ ਦੋਵੇ ਗੰਭੀਰ ਰੂਪ ਵਿੱਚ ਝੁਲਸ ਗਏ । ਹਸਪਤਾਲ ਪਹੁੰਚਣ ਤੱਕ ਸ਼ਾਹਾਬਾਜ ਦੀ ਮੌਤ ਹੋ ਚੁੱਕੀ ਸੀ ਜਦਕਿ ਉਸ ਦੇ ਦੋਸਤ ਕਰਣ ਦਾ ਇਲਾਜ ਚੱਲ ਰਿਹਾ ਹੈ, ਹਾਦਸੇ ਦੀ ਖ਼ਬਰ ਪਿੰਡ ਵਿੱਚ ਫੈਲਣ ਦੇ ਨਾਲ ਮਾਤਮ ਪਸਰ ਗਿਆ । ਦਰਅਸਲ ਲੰਮੇ ਵਕਤ ਤੋਂ ਇਸ ਤਾਰ ਨੂੰ ਲੈਕੇ ਸ਼ਿਕਾਇਤ ਕੀਤੀ ਸੀ ਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ,ਜਿਸ ਦੀ ਵਜ੍ਹਾ ਕਰਕੇ ਸਾਹਬਾਜ ਦੀ ਮੌਤ ਹੋਈ ।
ਆਟੋ ਮੋਬਾਈਲ ਇੰਜੀਨੀਅਰ ਬਣਨਾ ਚਾਹੁੰਦਾ ਸੀ
ਸ਼ਾਹਬਾਜ ਦਾ ਸੁਪਣਾ ਸੀ ਕਿ ਉਹ ਵਿਦੇਸ਼ ਜਾਕੇ ਪੜਾਈ ਕਰੇ ਅਤੇ ਆਟੋ ਮੋਬਾਈਲ ਇੰਜੀਨੀਅਰ ਬਣੇ,ਉਸ ਨੇ ਹਾਲ ਹੀ ਵਿੱਚ ਨਾਨ ਮੈਡੀਕਲ ਵਿੱਚ 12ਵੀਂ ਪਾਸ ਕੀਤੀ ਸੀ । ਇਸ ਤੋਂ ਪਹਿਲਾਂ ਉਸ ਨੇ ਅਮਰੀਕਾ ਜਾਣ ਦੀ ਕੋਸ਼ਿਸ ਕੀਤੀ ਸੀ। ਪਰ ਵੀਜ਼ਾ ਨਹੀਂ ਲੱਗਿਆ ਸੀ । ਫਿਰ ਸ਼ਾਹਬਾਜ ਨੇ ਆਈਲੇਟਸ ਕਰਕੇ ਕੈਨੇਡਾ ਲਈ ਸਟੱਡੀ ਵੀਜ਼ਾ ਲਿਆ ਸੀ । ਪਰ 8 ਜੂਨ ਦੀ ਸ਼ਾਮ ਨੂੰ ਇਹ ਘਟਨਾ ਹੋ ਗਈ, ਦੇਰ ਰਾਤ ਸ਼ਾਹਬਾਜ ਨੇ ਦਮ ਤੋੜ ਦਿੱਤਾ। 9 ਜੂਨ ਨੂੰ PGI ਚੰਡੀਗੜ੍ਹ ਵਿੱਚ ਪੋਸਟਮਾਰਟਮ ਹੋਇਆ ਉਸੇ ਦਿਨ ਅੰਤਿਮ ਸਸਕਾਰ ਕੀਤਾ ਗਿਆ । 10 ਜੂਨ ਨੂੰ ਅਸਥੀਆਂ ਪਰਵਾ ਕੀਤੀਆਂ ਗਈਆਂ ਅਤੇ 15 ਜੂਨ ਨੂੰ ਉਸ ਨੇ ਕੈਨੇਡਾ ਜਾਣਾ ਸੀ ।
ਮਾਪਿਆਂ ਨੇ ਸੁੱਧ-ਬੁੱਧ ਗਵਾਈ
ਇਕਲੌਤੇ ਪੁੱਤਰ ਜਿਸ ਦੇ ਭਵਿੱਖ ਦੇ ਲਈ ਮਾਪਿਆਂ ਨੇ ਦਿਨ ਰਾਤ ਮਿਹਨਤ ਕੀਤੀ ਸੀ,ਉਸ ਦੇ ਹਰ ਸੁਪਣੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਜਦੋਂ ਪੁੱਤਰ ਦਾ ਵਿਦੇਸ਼ ਜਾਣ ਦਾ ਸੁਪਣਾ ਪੂਰਾ ਹੋਣ ਜਾ ਰਿਹਾ ਸੀ ਤਾਂ ਰੱਬ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਪੁੱਤਰ ਦੀ ਮੌਤ ਨਾਲ ਸ਼ਾਹਬਾਜ ਦੇ ਪਿਤਾ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ ਮਾਂ ਵੀ ਸੁੱਧ ਬੁੱਧ ਗਵਾ ਚੁੱਕੀ ਹੈ
ਸ਼ਿਕਾਇਤ ਦੇ ਬਾਵਜੂਦ ਠੀਕ ਨਹੀਂ ਹੋਈ ਤਾਰਾ
ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਬਿਜਲੀ ਦੀ ਹਾਈਵੋਲਟੇਜ ਤਾਰਾਂ ਕਈ ਸਾਲਾਂ ਤੋਂ ਇਸੇ ਤਰ੍ਹਾਂ ਸੀ । ਸ਼ਾਹਬਾਜ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਸ਼ਾਹਬਾਜ ਦੇ ਚਾਚਾ ਸਿਕੰਦਰ ਸਿੰਘ 2018 ਵਿੱਚ ਸਰਪੰਚ ਬਣੇ ਸਨ ਤਾਂ ਵੀ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਲਿਖਤ ਵਿੱਚ ਸ਼ਿਕਾਇਤ ਦਿੱਤੀ ਸੀ ਪਰ ਹੁਣ ਤੱਕ ਤਾਰਾਂ ਠੀਕ ਨਹੀਂ ਹੋਇਆ । ਇੱਕ ਵਾਰ ਸਕੂਲੀ ਬੱਸ ਵੀ ਤਾਰਾਂ ਦੀ ਚਪੇਟ ਵਿੱਚ ਆਉਣ ਤੋਂ ਬਚੀ ਸੀ ।