India

ਮੁੰਬਈ ‘ਚ ਅੱ ਗ ਲੱਗਣ ਨਾਲ 17 ਝੁ ਲਸੇ

ਦ ਖ਼ਾਲਸ ਬਿਊਰੋ : ਮੁੰਬਈ ਦੀ ਇਕ 20 ਮੰਜ਼ਿਲਾ ਇਮਾਰਤ ਵਿੱਚ ਅੱਜ ਸਵੇਰ ਭਿਆ ਨਕ ਅੱ ਗ ਲੱਗਣ ਨਾਲ 17 ਜਣੇ ਝੁ ਲਸੇ ਗਏ ਹਨ। ਇਨ੍ਹਾਂ ਵਿੱਚੋਂ  ਸੱਤ ਦੀ ਮੌ ਤ ਹੋ ਗਈ ਅਤੇ 15 ਤੋਂ ਜ਼ਿਆਦਾ ਲੋਕ ਗੰਭੀਰ ਜ਼ ਖਮੀ ਹਨ। ਜ਼ ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਵਧੇਰੇ ਗੰਭੀਰ ਦੱਸੀ ਜਾ ਰਹੀ ਹੈ।

 ਇਹ ਘਟਨਾ ਮੁੰਬਈ ਦੇ ਤਾਰਦੇਵ ਖੇਤਰ ਦੇ ਗੋਵਾਲੀਆ ਟੈਂਕ ਵਿੱਚ ਗਾਂਧੀ ਹਸਪਤਾਲ ਦੇ ਸਾਹਮਣੇ ਕਮਲਾ ਬਿਲਡਿੰਗ ਦੀ 18ਵੀਂ ਮੰਜ਼ਿਲ ‘ਤੇ ਵਾਪਰੀ ਹੈ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ।  ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਮੌਕੇ ‘ਤੇ ਪਹੁੰਚੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।