ਬਿਉਰੋ ਰਿਪੋਰਟ – ਲੁਧਿਆਣਾ ਦੇ ਘਰ ਤੋਂ ਭੱਜੀ 17 ਸਾਲ ਦੀ ਕੁੜੀ ਨੂੰ ਦਰਦਨਾਕ ਵਾਰਦਾਤ ਦਾ ਸਾਹਮਣਾ ਕਰਨਾ ਪਿਆ ਹੈ । ਇੱਕ ਵਿਅਕਤੀ ਨੇ ਤਿੰਨ ਮਹੀਨੇ ਤੱਕ ਉਸ ਨੂੰ ਅਗਵਾ ਕਰਕੇ ਜ਼ਬਰ ਜਨਾਹ ਕਰਨ ਦਾ ਘਿਨੌਣਾ ਜੁਰਮ ਕੀਤਾ । ਪੀੜਤ ਦੇ ਮੁਤਾਬਿਕ ਵਿਰੋਧ ਕਰਨ ‘ਤੇ ਮੁਲਜ਼ਮ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਹੁਣ ਮੁਲਜ਼ਮ ਉਸ ਨੂੰ ਪਿੰਡ ਰੋਹਨੋ ਕਲਾਂ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ । ਖੰਨਾ ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਜ਼ੀਰੋ FIR ਦਰਜ ਕਰਕੇ ਉਸ ਨੂੰ ਅੱਗੇ ਦੀ ਕਾਰਵਾਈ ਦੇ ਲਈ ਲੁਧਿਆਣਾ ਪੁਲਿਸ ਨੂੰ ਭੇਜ ਦਿੱਤਾ ।
ਲੁਧਿਆਣਾ ਪੁਲਿਸ ਕਮਿਸ਼ਨਰ ਦੀ ਸਦਰ ਪੁਲਿਸ ਨੇ ਮੁਲਜ਼ਮ ਕਰਮਵੀਰ ਸਿੰਘ ਦੇ ਖਿਲਾਫ FIR ਦਰਜ ਕੀਤੀ ਹੈ । ਜਿਸ ਦੀ ਪਹਿਚਾਣ ਖੰਨਾ ਦੇ ਪਿੰਡ ਰੋਹਨੋ ਕਲਾਂ ਦੇ ਰੂਪ ਵਿੱਚ ਹੋਈ ਹੈ । ਮੁਲਜ਼ਮ ਪਿੰਡ ਬੁਲਾਰਾ ਦੇ ਇੱਕ ਮਕਾਨ ਵਿੱਚ ਕਿਰਾਏ ‘ਤੇ ਰਹਿੰਦਾ ਰਿਹਾ ਹੈ ।
ਪੀੜਤ ਕੁੜੀ ਨੇ ਦੱਸਿਆ ਮੁਲਜ਼ਮ ਉਸ ਨੂੰ ਘਰ ਤੋਂ ਬਾਹਰ ਨਹੀਂ ਨਿਕਲ ਦਿੰਦਾ ਸੀ ਇਸ ਦੇ ਇਲਾਵਾ ਜਦੋਂ ਉਸ ਨੇ 16 ਮਾਰਚ ਨੂੰ ਮੁਲਜ਼ਮ ਦਾ ਵਿਰੋਧ ਕੀਤਾ ਉਸ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਛੱਡ ਕੇ ਫਰਾਰ ਹੋ ਗਿਆ ।
ਮਰਾਡੋ ਪੁਲਿਸ ਚੌਕੀ ਦੇ ਮੁਖੀ SSP ਸੁਨੀਲ ਕੁਮਾਰ ਨੇ ਦੱਸਿਆ ਕਿ ਸਦਰ ਖੰਨਾ ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ 115 (2),127 (2) ਧਾਰਾ 64 ਅਧੀਨ ਮਾਮਲਾ ਦਰਜ ਕੀਤਾ ਹੈ । ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ ।