India

ਮੋਬਾਇਲ ਨਾ ਮਿਲਣ ’ਤੇ 16 ਸਾਲ ਦੇ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਇੱਕ 16 ਸਾਲਾ ਲੜਕੇ ਨੇ ਪਹਾੜੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੌਜਵਾਨ ਨੇ ਇਹ ਭਿਆਨਕ ਕਦਮ ਸਿਰਫ ਇਸ ਲਈ ਚੁੱਕਿਆ ਕਿਉਂਕਿ ਉਸਨੂੰ ਮੋਬਾਈਲ ਨਹੀਂ ਮਿਲਿਆ। ਕਿਸ਼ੋਰ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਕਿਸ਼ੋਰ ਦੀ ਪਛਾਣ ਅਥਰਵ ਗੋਪਾਲ ਤਾਇਡੇ ਵਜੋਂ ਹੋਈ ਹੈ। ਅਥਰਵ ਵਲੂਜ ਵਿੱਚ ਰਹਿੰਦਿਆਂ ਪੁਲਿਸ ਭਰਤੀ ਦੀ ਤਿਆਰੀ ਕਰ ਰਿਹਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੀ ਮਾਂ ਤੋਂ ਮੋਬਾਈਲ ਲੈਣ ਲਈ ਜ਼ਿੱਦ ਕਰ ਰਿਹਾ ਸੀ। ਜਦੋਂ ਮਾਂ ਨੇ ਉਸਨੂੰ ਮੋਬਾਈਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਨੌਜਵਾਨ ਨੇ ਐਤਵਾਰ ਸ਼ਾਮ ਨੂੰ ਤਿਸਗਾਓਂ ਵਿੱਚ ਖਾਵਦਿਆ ਡੋਂਗਰ ਪਹਾੜੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਜਾਣਕਾਰੀ ਅਨੁਸਾਰ, ਸਥਾਨਕ ਨਾਗਰਿਕਾਂ ਨੇ ਅਥਰਵ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ।