International

ਪਾਕਿਸਤਾਨ ਵਿਚ ਸੜਕ ਹਾਦਸਿਆਂ ਵਿਚ 16 ਮੌਤਾਂ; 45 ਜ਼ਖ਼ਮੀ

ਪਾਕਿਸਤਾਨ ਵਿਚ ਦੋ ਸੜਕ ਹਾਦਸਿਆਂ ਵਿਚ 16 ਜਣਿਆਂ ਦੀ ਮੌਤ ਹੋ ਗਈ ਤੇ 45 ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਸਿੰਧ ਦੇ ਕਾਜ਼ੀ ਅਹਿਮਦ ਵਿਚ ਵਾਪਰਿਆ ਜਿੱਥੇ ਇਕ ਵੈਨ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ ਪੰਜ ਹਲਾਕ ਹੋ ਗਏ ਤੇ ਦਸ ਜ਼ਖ਼ਮੀ ਹੋ ਗਏ। ਦੂਜਾ ਹਾਦਸਾ ਪੰਜਾਬ ਦੇ ਬਰੇਵਾਲਾ ਵਿਚ ਵਾਪਰਿਆ ਜਿੱਥੇ 11 ਹਲਾਕ ਹੋ ਗਏ 35 ਜ਼ਖ਼ਮੀ ਹੋ ਗਏ।

ਇਸ ਦੌਰਾਨ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ। ਇਸ ਹਾਦਸੇ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਔਰਤਾਂ ਅਤੇ ਬੱਚਿਆਂ ਸਮੇਤ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ।