Punjab

15 ਸਾਲ ਪੁਰਾਣੇ ਵਾਹਨ ਚਾਲਕਾਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ! ਇਸ ਤਰ੍ਹਾਂ ਚਲਾ ਸਕਣਗੇ ਵਾਹਨ

ਪੰਜਾਬ ਸਰਕਾਰ (Punjab Government) ਨੇ 15 ਸਾਲ ਪੁਰਾਣੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਕਿਹਾ ਹੈ ਕਿ 15 ਸਾਲ ਦੀ ਮਿਆਦ ਪੁਗਾ ਚੁੱਕੇ ਵਾਹਨ ਹੁਣ ਵਾਤਾਵਰਨ ਟੈਕਸ ਅਦਾ ਕਰਕੇ ਆਪਣੀਆਂ ਗੱਡੀਆਂ ਨੂੰ ਚਲਾ ਸਕਦੇ ਹਨ। ਇਸ ਸਬੰਧੀ ਇਹ ਨਿਯਮ 1 ਸਤੰਬਰ ਤੋਂ ਲਾਗੂ ਹੋਣਗੇ। ਇਸ ਸਬੰਧੀ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆਰਟੀਏ ਸਕੱਤਰ ਰਣਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਤਾਵਰਨ ਟੈਕਸ ਭਰ ਕੇ 15 ਸਾਲ ਪੁਰਾਣੇ ਵਾਹਨ ਚਲਾਉਣ ਦੀ ਆਗਿਆ ਦੇ ਦਿੱਤੀ ਹੈ ਅਤੇ ਇਸ ਸਬੰਧੀ ਨਵੇਂ ਨਿਯਮ 1 ਸਤੰਬਰ ਤੋਂ ਲਾਗੂ ਹੋ ਜਾਣਗੇ। ਇਸ ਲਈ ਸਰਕਾਰ ਨੇ ਹਰ ਵਾਰਨ ਲਈ ਰੇਟਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਸ ਗੱਡੀ ਲਈ ਕਿੰਨਾ ਟੈਕਸ ਲੱਗੇਗਾ।

ਇਹ ਵੀ ਪੜ੍ਹੋ –   ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵਿਚਾਲੇ ਹੋਇਆ ਗਠਜੋੜ! ਫਾਰੂਕ ਅਬਦੁੱਲਾ ਦਾ ਐਲਾਨ