ਬਿਉਰੋ ਰਿਪੋਰਟ : ਸਰਹੱਦਾਂ ਦੇ ਡੱਟੇ ਕਿਸਾਨਾਂ ਨੂੰ ਕੇਂਦਰ ਵੱਲੋਂ ਮੀਟਿੰਗ ਦਾ ਸੱਦਾ ਆਇਆ ਹੈ । ਵੀਰਵਾਰ ਸ਼ਾਮ 5 ਵਜੇ ਨੂੰ ਤੀਜੀ ਵਾਰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ 2 ਕੇਦਰੀ ਮੰਤਰੀਆਂ ਦੀ ਮੀਟਿੰਗ ਹੋਵੇਗੀ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਅਤੇ ਸਰਵਨ ਸਿੰਘ ਪੰਧੇਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਮੀਟਿੰਗ ਦਾ ਸੱਦਾ ਪੰਜਾਬ ਸਰਕਾਰ ਕੋਲ ਆ ਗਿਆ ਹੈ । ਅਸੀਂ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਸਾਹਮਣੇ ਸ਼ਰਤ ਰੱਖੀ ਸੀ ਪਹਿਲਾਂ ਹਰਿਆਣਾ ਤੋਂ ਆਉਣ ਵਾਲੇ ਅੱਥਰੂ ਗੈਸ ਦੇ ਗੋਲੇ ਬੰਦ ਕੀਤੇ ਜਾਣ । ਕਿਸਾਨ ਆਗੂ ਡੱਲੇਵਾਲ ਨੇ ਅੰਦੋਲਨ ਵਿੱਚ ਸ਼ਾਮਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਣ ਦੇਣ ਅਤੇ ਪੂਰਾ ਸਹਿਯੋਗ ਕਰਨ । ਬੁੱਧਵਾਰ ਵਾਂਗ ਵੀਰਵਾਰ ਨੂੰ ਗੱਲਬਾਤ ਦੇ ਨਤੀਜੇ ਤੱਕ ਅੱਗੇ ਨਾ ਜਾਣ ਦਾ ਕਿਸਾਨ ਆਗੂਆਂ ਨੇ ਫੈਸਲਾ ਲਿਆ ਹੈ । ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਵੀ ਅੱਥਰੂ ਗੈਸ ਦੇ ਗੋਲੇ ਛੱਡਣੇ ਬੰਦ ਕਰੋ । ਉਧਰ ਸਰਵਨ ਸਿੰਘ ਪੰਧੇਰ ਨੇ ਕਿਹਾ ਜਾਣਬੁੱਝ ਕੇ ਸਰਕਾਰ ਸਾਨੂੰ ਉਕਸਾ ਰਹੀ ਹੈ।
‘ਜਾਣਬੁੱਝ ਤੇ ਸਾਨੂੰ ਉਕਸਾ ਰਹੀ ਹੈ ਸਰਕਾਰ’
SKM ਗੈਰ ਰਾਜਨੀਤਿਕ ਵਿੱਚ ਸ਼ਾਮਲ ਸਰਵਨ ਸਿੰਘ ਪੰਧੇਰ ਨੇ ਕਿਹਾ ਅੰਦਲੋਨ ਹੁਣ ਖੜਾ ਹੋ ਚੁੱਕਾ ਹੈ,ਸਰਕਾਰ ਹੁਣ ਇਸ ਨੂੰ ਹਿੰਸਕ ਬਣਾਉਣਾ ਚਾਹੁੰਦੀ ਹੈ । ਇਸ ਲਈ ਸ਼ਰਾਰਤ ਕੀਤੀ ਜਾ ਰਹੀ ਹੈ । ਕੁਝ ਪੱਤਰਕਾਰਾਂ ‘ਤੇ ਜਿਹੜੇ ਨੌਜਵਾਨਾਂ ਵੱਲੋਂ ਹਮਲੇ ਦੀ ਸ਼ਿਕਾਇਤ ਕੀਤੀ ਹੈ ਉਸ ਦੇ ਲਈ ਅਸੀਂ ਅਲਰਟ ਹੋ ਗਏ ਹਾਂ । ਅਸੀਂ ਉਸ ਦੇ ਲਈ ਮੁਆਫੀ ਮੰਗ ਦੇ ਹਾਂ । ਪਰ ਪੰਧੇਰ ਨੇ ਇਲਜ਼ਾਮ ਲਗਾਇਆ ਕਿ ਮੇਰਾ ਫੋਨ ਟ੍ਰੇਸ ਹੋ ਰਿਹਾ ਹੈ, ਸਰਹੱਦ ‘ਤੇ ਪਹੁੰਚੇ ADGP ਪੰਜਾਬ ਖੁਫਿਆ ਵਿਭਾਗ ਜਦੋਂ ਮੇਰੇ ਨਾਲ ਖੇਤ ਵਿੱਚ ਗਏ ਤਾਂ ਉੱਥੇ ਪੈਲੇਟ ਗੰਨ ਦੇ ਨਾਲ ਮੇਰੇ ‘ਤੇ ਹਮਲਾ ਹੋਇਆ ਮੇਰੇ ਪਿੱਛੇ ਖੜੇ ਨੌਜਵਾਨ ਦੀ ਅੱਖ ਵੀ ਜਾਕੇ ਲੱਗਿਆ । ਉਨ੍ਹਾਂ ਕਿਹਾ ਰਾਤ ਨੂੰ ਹੀ ਸਾਨੂੰ ਗੱਲਬਾਤ ਦੇ ਮੈਸੇਜ ਆ ਰਹੇ ਸਨ ਜਿਸ ਤੋਂ ਬਾਅਦ ਅਸੀਂ ਜਥੇਬੰਦੀਆਂ ਦੀ ਮਨਜ਼ੂਰੀ ਤੋਂ ਬਾਅਦ ਅੱਜ ਅੱਗੇ ਨਾ ਜਾਣ ਦਾ ਫੈਸਲਾ ਲਿਆ,ਮੈਂ ਜਦੋਂ ਲੋਕਾਂ ਨੂੰ ਸੰਬੋਧਿਤ ਕਰ ਰਿਹਾ ਸੀ ਤਾਂ ਵੀ ਅੱਥਰੂ ਗੈਸ ਦੇ ਗੋਲੇ ਛੱਡੇ ਗਏ,ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਕੇਂਦਰ ਨਹੀਂ ਚਾਹੁੰਦੀ ਗੱਲ ਕਰਨਾ । ਪੰਧੇਰ ਨੇ ਕਿਹਾ ਸਾਡੇ ਫੇਸਬੁੱਕ ਅਤੇ ਟਵਿੱਟਰ ਐਕਾਉਂਟ ਬੰਦ ਕਰ ਦਿੱਤੇ ਹਨ,ਮੈਸੇਜ ਆ ਰਿਹਾ ਹੈ ਕਿ ਤੁਸੀਂ ਦੇਸ਼ ਵਿਰੋਧੀ ਹੋ, ਇਹ ਠੀਕ ਨਹੀਂ ਹੈ । ਇਸ ਦੇ ਬਾਵਜੂਦ ਅਸੀਂ ਟਕਰਾਅ ਨਹੀਂ ਚਾਹੁੰਦੇ ਹਾਂ ਅਸੀਂ ਹੁਣ ਵੀ ਗੱਲਬਾਤ ਕਰਨ ਦੇ ਲਈ ਤਿਆਰ ਹਾਂ । ਕੱਲ ਵੀ ਸਾਡੇ ਵੱਲੋਂ ਕਿਸੇ ਤਰ੍ਹਾਂ ਅੱਗੇ ਨਹੀਂ ਵਧਿਆ ਜਾਵੇਗਾ । ਸਾਡੇ ਉੱਤੇ ਸ਼ੈਲਿੰਗ ਨਹੀਂ ਹੋਣੀ ਚਾਹੀਦੀ ਹੈ ।