The Khalas Tv Blog International ਤਨਜ਼ਾਨੀਆ ‘ਚ ਹੜ੍ਹ ਕਾਰਨ 155 ਲੋਕਾਂ ਦੀ ਮੌਤ, 51 ਹਜ਼ਾਰ ਤੋਂ ਵੱਧ ਪਰਿਵਾਰ ਪ੍ਰਭਾਵਿਤ
International

ਤਨਜ਼ਾਨੀਆ ‘ਚ ਹੜ੍ਹ ਕਾਰਨ 155 ਲੋਕਾਂ ਦੀ ਮੌਤ, 51 ਹਜ਼ਾਰ ਤੋਂ ਵੱਧ ਪਰਿਵਾਰ ਪ੍ਰਭਾਵਿਤ

ਤਨਜ਼ਾਨੀਆ ‘ਚ ਭਾਰੀ ਮੀਂਹ ਅਤੇ ਹੜ੍ਹ ਕਾਰਨ 155 ਲੋਕਾਂ ਦੀ ਮੌਤ ਹੋ ਗਈ ਹੈ। ਤਨਜ਼ਾਨੀਆ ਦੇ ਪ੍ਰਧਾਨ ਮੰਤਰੀ ਕਾਸਿਮ ਮਜਾਲੀਵਾ ਨੇ ਇਹ ਜਾਣਕਾਰੀ ਦਿੱਤੀ ਹੈ। ਕਾਸਿਮ ਮਜਾਲੀਵਾ ਨੇ ਚੇਤਾਵਨੀ ਦਿੱਤੀ ਹੈ ਕਿ ਮਈ ਵਿੱਚ ਵੀ ਮੀਂਹ ਜਾਰੀ ਰਹਿ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਛੱਡਣ ਦੀ ਅਪੀਲ ਕੀਤੀ ਹੈ। ਕਾਸਿਮ ਨੇ ਕਿਹਾ, “ਹੜ੍ਹ ਕਾਰਨ ਦੋ ਲੱਖ ਲੋਕ ਅਤੇ 51 ਹਜ਼ਾਰ ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਹਨ।”

ਤਨਜ਼ਾਨੀਆ ਦੇ ਗੁਆਂਢੀ ਮੁਲਕ ਕੀਨੀਆ ਅਤੇ ਬੁਰੂੰਡੀ ਵਿੱਚ ਵੀ ਭਾਰੀ ਮੀਂਹ ਕਾਰਨ ਹਾਲਾਤ ਖ਼ਰਾਬ ਹਨ। ਮਜਾਲੀਵਾ ਨੇ ਸੰਸਦ ‘ਚ ਬਿਆਨ ਦਿੰਦੇ ਹੋਏ ਕਿਹਾ, ”ਜਨਵਰੀ ਤੋਂ ਲੈ ਕੇ ਹੁਣ ਤੱਕ ਭਾਰੀ ਮੀਂਹ ਕਾਰਨ 155 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 236 ਲੋਕ ਜ਼ਖਮੀ ਹੋਏ ਹਨ।

“ਤੇਜ਼ ਹਵਾਵਾਂ ਅਤੇ ਹੜ੍ਹਾਂ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਇਸ ਵਿੱਚ ਫਸਲਾਂ ਦੀ ਤਬਾਹੀ, ਸੜਕਾਂ ਅਤੇ ਰੇਲਵੇ ਨੂੰ ਨੁਕਸਾਨ ਸ਼ਾਮਲ ਹੈ।

Exit mobile version