Punjab

ਪੰਜਾਬ ਦੀ ਸਰਹੱਦ ‘ਤੇ 1500 ਝੋਨੇ ਦੇ ਟਰੱਕਾ ਨੂੰ ਕਿਸਾਨਾਂ ਨੇ ਕੀਤਾ ਕਾਬੂ

‘ਦ ਖ਼ਾਲਸ ਬਿਊਰੋ :- ਕੇਂਦਰ ਦੇ ਖੇਤੀ ਬਿੱਲਾਂ ਦੀ ਕਿਸਾਨਾਂ ਵੱਲੋਂ ਪੋਲ ਖੌਲਣ ਦਾ ਵੱਡਾ ਦਾਅਵਾ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ‘ਤੇ ਸਵਾਲ ਵੀ ਖੜਾ ਕੀਤਾ ਹੈ। ਮੀਟਿੰਗ ਦੌਰਾਨ ਕਿਸਾਨਾਂ ਜਥੇਬੰਦੀਆਂ ਨੇ ਕੈਬਨਿਟ ਮੰਤਰੀਆਂ ਦੇ ਸਾਹਮਣੇ ਵੀ ਇਸ ਦਾ ਖ਼ੁਲਾਸਾ ਕੀਤਾ ਅਤੇ ਸਵਾਲ ਕੀਤੇ ਪਰ ਇਸ ਦਾ ਕੋਈ ਜਵਾਬ ਨਹੀਂ ਮਿਲਿਆ। ਦਰਾਸਲ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਮੁਤਾਬਿਕ ਕਿਸਾਨ ਕਿਧਰੇ ਵੀ ਜਾਕੇ ਵੱਧ ਕੀਮਤ ‘ਤੇ ਆਪਣੀ ਫ਼ਸਲ ਵੇਚ ਸਕਦੇ ਹਨ। ਇਸ ਦਾ ਅਸਰ ਇਹ ਹੋਇਆ ਹੈ ਕਿ ਬਿਹਾਰ ਤੇ ਯੂਪੀ ਦੇ ਕਿਸਾਨ ਆਪਣੀਆਂ ਫਸਲਾਂ ਲੈਕੇ ਪੰਜਾਬ ਪਹੁੰਚ ਰਹੇ ਹਨ।

ਕਿਸਾਨਾਂ ਦਾ ਵੱਡਾ ਖ਼ੁਲਾਸਾ

ਧਰਨੇ ‘ਤੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਬਿਹਾਰ ਤੇ ਯੂਪੀ ਤੋਂ ਆ ਰਹੇ ਅਨਾਜ ਦੇ ਟਰੱਕਾਂ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਨਜ਼ਰ ਬਿਹਾਰ ਤੇ ਯੂਪੀ ਤੋਂ ਆ ਰਹੇ 1500 ਟਰੱਕਾਂ ‘ਤੇ ਪਈ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਯੂਪੀ ਅਤੇ ਬਿਹਾਰ ਦੇ ਕਿਸਾਨ ਤੇ ਆੜ੍ਹਤੀਆਂ ਨੂੰ 1 ਹਜ਼ਾਰ ਵਿੱਚ ਹੀ ਝੋਨਾ ਵੇਚਣਾ ਪੈਂਦਾ ਹੈ, ਜਦਕਿ ਪੰਜਾਬ ਵਿੱਚ MSP1880 ਰੁਪਏ ਹੈ, ਉਨ੍ਹਾਂ ਕਿਹਾ ਇਹ ਖ਼ੁਲਾਸਾ ਇਸ ਦਾਅਵੇ ਨੂੰ ਪੁਖ਼ਤਾ ਕਰਦਾ ਹੈ ਕਿ ਬਿਹਾਰ ਤੇ ਯੂਪੀ ਦੇ ਕਿਸਾਨਾਂ ਦੇ ਅਨਾਜ ਦੀ ਖ਼ਰੀਦ MSP ‘ਤੇ ਨਹੀਂ ਹੋ ਰਹੀ ਹੈ। ਘੱਟ ਕੀਮਤ ‘ਤੇ ਉਹ ਅਨਾਜ ਨਹੀਂ ਵੇਚਨਾ ਚਾਉਂਦੇ ਹਨ, ਇਸ ਲਈ ਉਹ ਪੰਜਾਬ ਵੇਚਣ ਲਈ ਆ ਰਹੇ ਹਨ। ਸਿਰਫ਼ ਇੰਨਾਂ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸੇ ਲਈ ਉਹ ਵਾਰ-ਵਾਰ ਮੰਗ ਰਹੇ ਸਨ, ਕਿ ਕੇਂਦਰ ਸਰਕਾਰ ਕਿਸਾਨਾਂ ਦੀ MSP ਨੂੰ ਕਾਨੂੰਨ ਦਾ ਹਿੱਸਾ ਬਣਾਏ ਕਿਉਂਕਿ ਜੇਕਰ ਇਹ ਬੰਦ ਹੋਈ ਤਾਂ ਦੇਸ਼ ਦੇ ਖ਼ੁਰਾਕ ਨੂੰ ਵੱਡਾ ਖ਼ਤਰਾ ਹੋ ਸਕਦਾ ਹੈ।

ਕਿਸਾਨ ਜਥੇਬੰਦੀਆਂ ਨੇ ਸੂਬਾ ਸਰਕਾਰ ਨੂੰ ਵੀ ਪੁੱਛਿਆ ਕਿ ਜਦੋਂ ਪੰਜਾਬ ਇੱਕ ਅਨਾਜ ਦੀ ਸਰਪਲੱਸ ਮਾਰਕੀਟ ਹੈ ਤਾਂ ਯੂਪੀ ਅਤੇ ਬਿਹਾਰ ਦੇ ਟਰੱਕ ਕਿਵੇਂ ਪੰਜਾਬ ਵਿੱਚ ਦਾਖ਼ਲ ਹੋ ਰਹੇ ਹਨ, ਤਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ  ਸਾਰੀਆਂ ਸਰਹੱਦਾਂ ਸੀਲ ਕਰਨ ਦਾ ਦਾਅਵਾ ਕਰ ਰਹੀ ਹੈ। ਪਰ ਇਸ ਦੇ ਬਾਵਜ਼ੂਦ 1500 ਤੋਂ ਵੱਧ ਟਰੱਕ ਪੰਜਾਬ ਆ ਚੁੱਕੇ ਹਨ, ਜੋ ਯੂਪੀ ਤੋਂ ਝੋਨਾ ਲੈਕੇ ਆਏ ਹਨ। ਰਾਜੇਵਾਲ ਨੇ ਕਿਹਾ ਇਸ ਦਾ ਖ਼ੁਲਾਸਾ ਤਾਂ ਹੋਇਆ ਹੈ ਜਦੋਂ ਥਾਂ-ਥਾਂ ‘ਤੇ ਕਿਸਾਨ ਧਰਨਾ ਦੇ ਰਹੇ ਹਨ ਇਸ ਦੀ ਵਜ੍ਹਾਂ ਕਰਕੇ ਕਿਸਾਨਾਂ ਸਾਹਮਣੇ ਇਹ ਸੱਚ ਸਾਹਮਣੇ ਆਇਆ ਹੈ

ਤਰਨਤਾਰਨ ਤੇ ਨਾਭਾ ਵਿੱਚ ਕਿਸਾਨਾਂ ਵੱਲੋਂ 50 ਅਨਾਜ ਦੇ ਟਰੱਕ ਰੋਕੇ ਗਏ। ਇੱਕ ਟਰੱਕ ਵਿੱਚ  25 ਤੋਂ 35 ਕਵਿੰਟਲ ਝੋਨਾ ਆ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ ਹੈ ਇਹ ਹੀ ਕਾਰਣ ਹੈ ਕਿ ਜਦੋਂ ਮੰਤਰੀ ਨਾਲ ਮੀਟਿੰਗ ਹੋਈ ਤਾਂ ਯੂਪੀ ਅਤੇ ਬਿਹਾਰ ਦੇ ਟਰੱਕਾਂ ਨੂੰ ਪੰਜਾਬ ਵਿੱਚ ਦਾਖ਼ਲ ਨਾ ਹੋਣ ਦੇਣ ਦੀ ਮੰਗ ਰੱਖੀ ਗਈ, ਕਿਸਾਨ ਦਾ ਇਲਜ਼ਾਮ ਹੈ ਕਿ ਕੁੱਝ ਸਥਾਨਕ ਆਗੂਆਂ ਦੀ ਮਦਦ ਨਾਲ ਇੰਨਾਂ ਟਰੱਕਾਂ ਦੀ ਐਂਟਰੀ ਕਰਵਾਈ ਜਾਂਦੀ ਹੈ।