Punjab

ਅੰਮ੍ਰਿਤਸਰ ‘ਚ ਅੱਜ ਤੋਂ ਨਹੀਂ ਚੱਲਣਗੀਆਂ 15 ਸਾਲ ਪੁਰਾਣੀਆਂ ਡੀਜ਼ਲ ਅਤੇ ਪੈਟਰੋਲ ਆਟੋ, ਜਾਣੋ ਵਜ੍ਹਾ

15 years old diesel and petrol autos will not run in Amritsar from today, know the reason

ਅੰਮ੍ਰਿਤਸਰ ਸ਼ਹਿਰ ਵਿੱਚ 15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋਜ ਦੇ ਚੱਲਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਵਾਸਤੇ ਪ੍ਰਸ਼ਾਸਨ ਨੇ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਚਾਲਕਾਂ ਨੂੰ 31 ਅਗਸਤ 2023 ਤੱਕ ਦਾ ਸਮਾਂ ਦੇਣ ਦੇ ਬਦਲੇ ਸਟੀਕਰ ਵੀ ਜਾਰੀ ਕੀਤੇ ਸਨ। ਪ੍ਰਸ਼ਾਸਕ ਤੇ ਕਮਿਸ਼ਨਰ ਨਗਰ ਨਿਗਮ ਰਾਹੁਲ ਵੱਲੋਂ ਇੱਕ ਮਤੇ ਰਾਹੀਂ ਅੰਮ੍ਰਿਤਸਰ ਸ਼ਹਿਰ ਵਿੱਚ ਆਮ ਜਨਤਾ ਤੇ ਆਉਣ ਵਾਲੇ ਯਾਤਰੂਆਂ ਨੂੰ ਵਧ ਰਹੇ ਪ੍ਰਦੂਸ਼ਣ ਤੇ ਟ੍ਰੈਫਿਕ ਜ਼ਾਮ ਤੋਂ ਰਾਹਤ ਦਿਵਾਉਣ ਲਈ ਪਾਬੰਦੀ ਲਗਾਈ ਗਈ ਹੈ।

ਪ੍ਰਸ਼ਾਸਕ ਤੇ ਕਮਿਸ਼ਨਰ ਨਗਰ ਨਿਗਮ ਰਾਹੁਲ ਵੱਲੋਂ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅਧੀਨ ਚੱਲ ਰਹੇ ਰਾਹੀ ਸਕੀਮ ਤਹਿਤ ਪੁਰਾਣੇ ਡੀਜ਼ਲ ਆਟੋਜ਼ ਨੂੰ ਈ-ਆਟੋਜ਼ ਦੇ ਨਾਲ ਬਦਲਿਆ ਜਾਣਾ ਹੈ ਤੇ ਪਹਿਲੇ ਪੜਾਅ ਵਿੱਚ ਇਹ ਕਾਰਵਾਈ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਨੂੰ ਬਦਲਣ ਲਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਵਿਭਾਗ ਵੱਲੋਂ ਸਾਰੇ ਸ਼ਹਿਰ ਵਿੱਚ ਹੋਰਡਿੰਗ ਲਾ ਕੇ ਪਹਿਲੇ ਪੜਾਅ ਅਧੀਨ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ 31 ਅਗਸਤ 2023 ਤੱਕ ਈ-ਆਟੋ ਲੈਣ ਲਈ ਚੇਤਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ 1 ਸਤੰਬਰ 2023 ਤੋਂ ਇਨ੍ਹਾਂ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਦੇ ਵਿਰੁੱਧ ਇਨਫੋਰਸਮੈਂਟ ਦੀ ਕਾਰਵਾਈ ਹਰ ਹਾਲਤ ਵਿੱਚ ਕੀਤੀ ਜਾਣੀ ਲਾਜ਼ਮੀ ਹੈ ਤੇ ਹੁਣ ਇਹ ਸਮਾਂ 31 ਅਗਸਤ 2023 ਨੂੰ ਪੂਰਾ ਹੋਣ ਜਾ ਰਿਹਾ ਹੈ।