‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਧੀ ਨੂੰ ਵਾਰ-ਵਾਰ ਪੜ੍ਹਨ ਲਈ ਕਹਿਣਾ ਇਕ ਮਾਂ ਦੀ ਜਾਨ ਦਾ ਖੌਅ ਬਣ ਗਿਆ। 15 ਸਾਲ ਦੀ ਧੀ ਨੇ ਅਜਿਹਾ ਕਦਮ ਚੁੱਕਿਆ ਕਿ ਮਾਂ ਦੀ ਮੌਤ ਹੋ ਗਈ।ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਮਾਂ ਦੀ ਮੌਤ ਹੋਣ ਤੋਂ ਬਾਅਦ ਇਸ ਧੀ ਨੇ ਇਸ ਹੱਤਿਆ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੱਤਿਆ ਨੂੰ ਲੁਕੋ ਕੇ ਨਹੀਂ ਰੱਖ ਸਕੀ।
ਜਾਣਕਾਰੀ ਅਨੁਸਾਰ ਇਹ ਘਟਨਾ 30 ਜੁਲਾਈ ਦੀ ਹੈ ਤੇ ਮੁੰਬਈ ਦੇ ਏਰੋਲੀ ਇਲਾਕੇ ਦੀ ਦੱਸੀ ਜਾ ਰਹੀ ਹੈ। ਮਾਂ ਵੱਲੋਂ ਵਾਰ ਵਾਰ ਪੜ੍ਹਾਈ ਕਰਨ ਲਈ ਕਹਿਣ ਵਾਲੀ ਲੜਕੀ ਦੀ ਆਪਣੀ ਮਾਂ ਨਾ ਇਸ ਗੱਲ ਨੂੰ ਲੈ ਕੇ ਅਕਸਰ ਲੜਾਈ ਰਹਿੰਦੀ ਸੀ। ਮਾਪੇ ਚਾਹੁੰਦੇ ਸੀ ਕਿ ਉਨ੍ਹਾਂ ਦੀ ਲੜਕੀ ਡਾਕਟਰ ਬਣੇ ਤੇ ਉਹ ਇਸੇ ਗੱਲ ਨੂੰ ਲੈ ਕੇ ਉਸਨੂੰ ਪੜ੍ਹਨ ਲਈ ਕਹਿੰਦੇ ਸੀ। ਇੱਕ ਦਿਨ ਇਸੇ ਗੱਲ ਨੂੰ ਲੈ ਕੇ ਇਸ ਲੜਕੀ ਦੀ ਆਪਣੀ ਮਾਂ ਨਾਲ ਲੜਾਈ ਹੋ ਗਈ। ਗੱਲ ਖਿੱਚ ਧੂਹ ਤੱਕ ਪਹੁੰਚੀ ਤਾਂ ਜਮੀਨ ‘ਤੇ ਡਿੱਗਣ ਕਾਰਨ ਲੜਕੀ ਦੀ ਮਾਂ ਦਾ ਸਿਰ ਬੈੱਡ ਨਾਲ ਜਾ ਵੱਜਾ ਤੇ ਉਸਦੇ ਸੱਟ ਲੱਗ ਗਈ।
ਇਸ ਤੋਂ ਬਾਅਦ ਵੀ ਲੜਕੀ ਨੇ ਕੁੱਟਮਾਰ ਜਾਰੀ ਰੱਖੀ ਤੇ ਉਸਦਾ ਗਲਾ ਘੁੱਟ ਦਿੱਤਾ। ਜਦੋਂ ਲੜਕੀ ਨੂੰ ਪਤਾ ਲੱਗਿਆ ਕਿ ਉਸਦੀ ਮੌਤ ਹੋ ਗਈ ਹੈ ਤਾਂ ਇਸ ਮੌਤ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਆਪਣੀ ਮਾਂ ਦੇ ਫੋਨ ਤੋਂ ਹੀ ਰਿਸ਼ਤੇਦਾਰਾਂ ਨੂੰ ਮੈਸੇਜ ਲਿਖ ਕੇ ਭੇਜ ਦਿੱਤਾ ਕਿ ਮੈਂ ਮਰਨ ਜਾ ਰਹੀ ਹਾਂ। ਇਸ ਤੋਂ ਬਾਅਦ ਲੜਕੀ ਨੇ ਦਰਵਾਜਾ ਬੰਦ ਕਰਕੇ ਚਾਬੀ ਵੀ ਅੰਦਰ ਹੀ ਰਹਿਣ ਦਿੱਤੀ।
ਇਹ ਸੂਚਨਾ ਪਾ ਕੇ ਇਸ ਔਰਤ ਦੇ ਰਿਸ਼ਤੇਦਾਰ ਆ ਗਏ ਤੇ ਉਨ੍ਹਾਂ ਨੇ ਦਰਵਾਜਾ ਤੋੜ ਕੇ ਲਾਸ਼ ਬਾਹਰ ਕੱਢ ਲਈ।ਜਾਣਕਾਰੀ ਅਨੁਸਾਰ ਔਰਤ ਦੇ ਗਲੇ ਵਿਚ ਕੱਪੜਾ ਵੀ ਲਟਕ ਰਿਹਾ ਸੀ। ਜਦੋਂ ਪੁਲਿਸ ਨੇ ਸ਼ੱਕ ਦੇ ਅਧਾਰ ਉੱਤੇ ਇਸ ਲੜਕੀ ਨਾਲ ਕੜਾਈ ਵਰਤੀ ਤਾਂ ਉਸਨੇ ਸਾਰਾ ਸੱਚ ਬੋਲ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਲੜਕੀ ਦਾ ਰਿਮਾਂਡ ਹਾਸਿਲ ਕਰ ਲਿਆ ਹੈ।