ਬਿਊਰੋ ਰਿਪੋਰਟ – ਰੂਸੀ ਫੌਜ (Russian Army) ਵਿਚ ਆਪਣੀਆਂ ਸੇਵਾਵਾਂ ਦੇ ਰਹੇ 15 ਭਾਰਤੀਆਂ ਨੂੰ ਆਪਣੇ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਰਾਜ ਸਭਾ ਸਾਂਸਦ ਵਿਕਰਮਜੀਤ ਸਿੰਘ ਸਾਹਨੀ (Vikramjeet Singh Sahni) ਨੇ ਕੀਤਾ ਹੈ। ਉਨ੍ਹਾ ਕਿਹਾ ਕਿ ਇਹ 15 ਨੌਜਵਾਨ ਜਲਦੀ ਭਾਰਤ ਪਰਤਗੇ ਅਤੇ ਇਨ੍ਹਾਂ ਵਿੱਚੋਂ 4 ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਇਹ ਸਾਰੇ ਅੱਜ ਰਾਤ ਤੱਕ ਦਿੱਲੀ ਪਹੁੰਚ ਸਕਦੇ ਹਨ। ਸਾਹਨੀ ਨੇ ਕਿਹਾ ਕਿ ਰੂਸ ਨੂੰ ਕਾਫੀ ਸਮਝਾਉਣ ਤੋਂ ਬਾਅਦ ਇਹ ਸੰਭਵ ਹੋ ਪਾਇਆ ਹੈ।
ਸਾਹਨੀ ਨੇ ਕਿਹਾ ਕਿ ਉਹ ਮਾਰਚ 2024 ਤੋਂ ਰੂਸ ਵਿੱਚ ਭਾਰਤੀ ਦੂਤਾਵਾਸ ਅਤੇ ਨਵੀਂ ਦਿੱਲੀ ਵਿੱਚ ਰੂਸੀ ਦੂਤਾਵਾਸ ਕੋਲ ਉਹ ਮੁੱਦਾ ਚੁੱਕ ਰਹੇ ਹਨ। ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਕੋਲ ਵੀ ਚੁੱਕਿਆ ਸੀ। ਜਿਸ ਦਾ ਡਾ. ਸਾਹਨੀ ਨੇ ਧੰਨਵਾਦ ਵੀ ਕੀਤਾ। ਸਾਹਨੀ ਨੇ ਕਿਹਾ ਕਿ ਰੂਸੀ ਫੌਜ ਵਿੱਚ ਕੁੱਲ 91 ਭਾਰਤੀ ਨੌਜਵਾਨ ਸਨ, ਜਿਨ੍ਹਾਂ ਵਿੱਚੋਂ 8 ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 69 ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – ਭਾਰਤ ‘ਚ ਬਾਂਦਰਪੌਕਸ ਦੇ ਦਾਖਲ ਹੋਣ ‘ਤੇ ਸਿਹਤ ਮੰਤਰਾਲੇ ਨੇ ਕੀਤੀ ਕਾਰਵਾਈ, ਸਾਰੇ ਰਾਜਾਂ ਨੂੰ ਜਾਰੀ ਕੀਤੀ ਐਡਵਾਈਜ਼ਰੀ, ਪੜ੍ਹੋ ਨਿਰਦੇਸ਼