ਬਿਉਰੋ ਰਿਪੋਰਟ – ਨਿਸ਼ਾਨ-ਏ-ਸਿੱਖੀ (NIHANA-E-KHALSA) ਤੋਂ ਵਿੱਦਿਆ ਪ੍ਰਾਪਤ ਕਰ 14 ਵਿਦਿਆਰਥੀਆਂ ਨੇ NDA ਅਤੇ 1 ਨੇ CDS ਦਾ ਲਿਖਤੀ ਇਮਤਿਹਾਨ ਪਾਸ ਕੀਤਾ । ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖੀ ਵਿਗਿਆਨ ਅਤੇ ਸਿਖਲਾਈ ਸੰਸਥਾ, ਖਡੂਰ ਸਾਹਿਬ ਤੋਂ ਇੰਨਾਂ ਨੇ ਟ੍ਰੇਨਿੰਗ ਲਈ ਸੀ । 13 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ (NDA)ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਜੋ ਕਿ U.P.S.C. ਵੱਲੋਂ ਪ੍ਰਬੰਧਕ ਕੀਤੀ ਜਾਂਦੀ ਹੈ।
ਇੱਕ ਵਿਦਿਆਰਥਣ ਜੋ ਕਿ ਨਿਸ਼ਾਨ-ਏ-ਸਿੱਖੀ ਤੋਂ JEE/NEET ਦੀ ਤਿਆਰੀ ਕੋਰਸ ਕਰ ਰਹੀ ਹੈ ਉਸ ਨੇ ਵੀ NDA ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ ਇੱਕ ਵਿਦਿਆਰਥਣ,ਜੋ ਕਿ UPSC ਲਈ ਤਿਆਰੀ ਕਰ ਰਹੀ ਹੈ,ਉਸ ਨੇ CDS ਦੀ ਪ੍ਰੀਖਿਆ ਪਾਸ ਕੀਤੀ ਹੈ। ਇਹ ਸਾਰੇ ਵਿਦਿਆਰਥੀ ਹੁਣ SSB ਦੀ ਇੰਟਰਵਿਊ ਲਈ ਜਾਣਗੇ ਜੋ ਕਿ ਚੋਣ ਲਈ ਅਗਲਾ ਕਦਮ ਹੈ।
ਨਿਸ਼ਾਨ-ਏ-ਖਾਲਸਾ ਨੇ ਕਿਹਾ ਇਹ ਪੂਰੇ ਸਟਾਫ਼ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ । ਇਨ੍ਹਾਂ ਵਿਦਿਆਰਥੀਆਂ ਨੇ ਮਾਪਿਆਂ ਅਤੇ ਅਧਿਆਪਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦਿਆਂ ਸਫਲਤਾ ਹਾਸਲ ਕੀਤੀ ਹੈ। ਹੁਣ ਤੱਕ ਸੰਸਥਾ ਦੇ 24 ਵਿਦਿਆਰਥੀ ਵੱਖ-ਵੱਖ ਸੈਨਾਵਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।