The Khalas Tv Blog India ਬੱਸ-ਟਰੱਕ ਦੀ ਟੱਕਰ ‘ਚ 14 ਘਰਾਂ ਵਿੱਚ ਛਾਇਆ ਸੋਗ, ਦੀਵਾਲੀ ਮਨਾਉਣ ਘਰ ਆ ਰਹੇ ਸੀ..
India

ਬੱਸ-ਟਰੱਕ ਦੀ ਟੱਕਰ ‘ਚ 14 ਘਰਾਂ ਵਿੱਚ ਛਾਇਆ ਸੋਗ, ਦੀਵਾਲੀ ਮਨਾਉਣ ਘਰ ਆ ਰਹੇ ਸੀ..

MP Rewa Road Accident,

ਬੱਸ-ਟਰੱਕ ਦੀ ਟੱਕਰ 'ਚ 14 ਘਰਾਂ ਵਿੱਚ ਛਾਇਆ ਸੋਗ, ਦੀਵਾਲੀ ਮਨਾਉਣ ਘਰ ਆ ਰਹੇ ਸੀ..

Madhya Pradesh : ਮੱਧ ਪ੍ਰਦੇਸ਼ ਦੇ ਰੀਵਾ ਵਿਚ ਅੱਜ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ 14 ਲੋਕਾਂ ਦੀ ਜਾਨ ਚਲੇ ਗਈ ਹੈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਰੀਵਾ ਵਿਚ ਅੱਜ ਸਵੇਰੇ ਇਕ ਬੱਸ ਤੇ ਟਰੱਕ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਵਿਚ ਸਵਾਰ 12 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ 2 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਮਰਨ ਵਾਲੇ ਜ਼ਿਆਦਾਤਰ ਯੂਪੀ ਅਤੇ ਬਿਹਾਰ ਦੇ ਨਿਵਾਸੀ ਹਨ। ਇਸ ਹਾਦਸੇ ‘ਚ 40 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ ਅਤੇ ਹੁਣ ਤੱਕ 14 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਬੱਸ ਹੈਦਰਾਬਾਦ ਤੋਂ ਲਖਨਊ ਜਾ ਰਹੀ ਸੀ।
ਹਾਦਸੇ ਦੌਰਾਨ ਪਾਸ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਬ੍ਰੇਕ ਨਾ ਲੱਗਣ ਕਾਰਨ ਵਾਪਰਿਆ ਹੈ। ਹਾਦਸੇ ਤੋਂ ਬਾਅਦ ਬੱਸ ‘ਚ ਕਈ ਲੋਕ ਫਸ ਗਏ ਪਰ ਪੁਲਿਸ-ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ।

ਇਸ ਹਾਦਸੇ ਵਿੱਚ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੇ ਹੱਥ-ਪੈਰ ਕੱਟੇ ਗਏ ਹਨ। ਫਿਲਹਾਲ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਤੀਜੇ ਵਾਹਨ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਬੱਸ-ਟਰੱਕ ਮੌਕੇ ’ਤੇ ਮੌਜੂਦ ਹੈ ਪਰ ਤੀਜਾ ਵਾਹਨ ਫਰਾਰ ਹੈ।

ਫਿਲਹਾਲ ਪੁਲਿਸ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ‘ਚ ਲੱਗੀ ਹੋਈ ਹੈ, ਤਾਂ ਜੋ ਤੀਸਰੇ ਵਾਹਨ ਦਾ ਪਤਾ ਲਗਾਇਆ ਜਾ ਸਕੇ | ਇਹ ਸਾਰੇ ਮ੍ਰਿਤਕ ਮਜ਼ਦੂਰ ਦੱਸੇ ਜਾ ਰਹੇ ਹਨ। ਬੱਸ ਵਿੱਚ ਜ਼ਿਆਦਾਤਰ ਯੂਪੀ ਦੇ ਲੋਕ ਸਵਾਰ ਸਨ।

ਫਿਲਹਾਲ ਪ੍ਰਸ਼ਾਸਨ ਬੱਸ ‘ਚ ਸਵਾਰ ਯਾਤਰੀਆਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ‘ਚ ਰੁੱਝਿਆ ਹੋਇਆ ਹੈ। ਇਸ ਹਾਦਸੇ ਬਾਰੇ ਯੂਪੀ ਅਤੇ ਬਿਹਾਰ ਦੇ ਪ੍ਰਸ਼ਾਸਨਿਕ ਅਮਲੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਮ੍ਰਿਤਕਾਂ ਦੀ ਪਛਾਣ ਦਾ ਖੁਲਾਸਾ ਕੀਤਾ ਜਾਵੇਗਾ।

Exit mobile version