‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੋਸ਼ਲ ਮੀਡੀਆ ਉੱਤੇ ਤਾਲਿਬਾਨ ਦੇ ਸੋਹਲੇ ਗਾਉਣ ਵਾਲੇ ਤੇ ਸਮਰਥਨ ਵਿੱਚ ਭੁਗਤਦੇ 14 ਲੋਕਾਂ ਨੂੰ ਅਸਾਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵੱਲੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕੰਟਰੋਲ ਨੂੰ ਸਹੀ ਦੱਸਿਆ ਗਿਆ ਸੀ।
ਬੀਬੀਸੀ ਦੀ ਪੀਟੀਆਈ ਦੇ ਹਵਾਲੇ ਨਾਲ ਖਬਰ ਮੁਤਾਬਿਕ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਕਾਰਵਾਈ ਦੇਰ ਰਾਤ ਕੀਤੀ ਗਈ ਹੈ।ਗ੍ਰਿਫਤਾਰ ਲੋਕਾਂ ਉੱਤੇ ਯੂਏਪੀਏ, ਆਈਟੀ ਐਕਟ ਤੇ ਸੀਆਰਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹ ਅਲਰਟ ਉੱਤੇ ਹਨ ਤੇ ਸੋਸ਼ਲ ਮੀਡੀਆ ਉੱਤੇ ਫੜਕਾਊ ਖਬਰਾਂ ਤੇ ਟਿੱਪਣੀਆਂ ਪਾਉਣ ਵਾਲਿਆਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ।