Punjab

13 ਸਾਲ ਦੇ ਅਭੀਜੋਤ ਸਿੰਘ ਦੀ ਮੌਤ ਬੁਝਾਰਤ ਬਣੀ ! ਲਾਪਤਾ ਤੋਂ ਬਾਅਦ ਇਸ ਹਾਲਤ ‘ਚ ਮਿਲੀ ਲਾਸ਼ !

ਬਿਉਰੋ ਰਿਪੋਰਟ – ਨੰਗਲ ਦੇ ਪਿੰਡ ਭਟੋਲੀ ਵਿੱਚ ਇਕ ਪਰਿਵਾਰ ‘ਤੇ ਦੁੱਖਾਂ ਦਾ ਅਜਿਹਾ ਪਹਾੜ ਡਿੱਗ ਗਿਆ ਹੈ ਜਦੋਂ ਉਨ੍ਹਾਂ ਨੂੰ 13 ਸਾਲ ਦੇ ਪੁੱਤਰ ਦੀ ਲਾਸ਼ ਸਤਲੁਜ ਦਰਿਆ ਤੋਂ ਮਿਲਣ ਦੀ ਖ਼ਬਰ ਮਿਲੀ । ਅਭੀਜੋਤ ਸਿੰਘ ਕੁਝ ਦਿਨ ਤੋਂ ਲਾਪਤਾ ਸੀ ਘਰ ਵਾਲੇ ਸਮੇਤ ਪੁਲਿਸ ਦੀ ਟੀਮ ਉਸ ਦੀ ਤਲਾਸ਼ ਕਰ ਰਹੀ ਸੀ । ਪਰ ਉਸ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ।

ਜਦੋਂ ਸਤਲੁਜ ਨਹਿਰ ਵਿੱਚ ਗੋਤਾਖੋਰਾ ਨੇ ਤਲਾਸ਼ ਸ਼ੁਰੂ ਕੀਤੀ ਤਾਂ ਅਭੀਜੋਤ ਸਿੰਘ ਦਾ ਲਾਸ਼ ਤੈਰ ਦੇ ਹੋਏ ਮਿਲੀ । ਪਰਿਵਾਰ ਨੂੰ ਇਸ ਦੀ ਖ਼ਬਰ ਦਿੱਤੀ ਗਈ ਤਾਂ ਪੂਰੇ ਮਾਪਿਆਂ ਦੇ ਪੈਰਾਂ ਦੇ ਹੇਠਾਂ ਤੋਂ ਜ਼ਮੀਨ ਖਿਸਕ ਗਈ ।
ਅਭਿਜੋਤ ਕਿਸੇ ਹਾਦਸੇ ਦਾ ਸ਼ਿਕਾਰ ਹੋਇਆ ਸੀ ? ਜਾਂ ਕਿਸੇ ਨੇ ਸਾਜਿਸ਼ ਦੇ ਤਹਿਤ ਉਸ ਨਾਲ ਇਹ ਕੀਤਾ ਹੈ ? ਪੁਲਿਸ ਦੇ ਸਾਹਮਣੇ ਇਹ 2 ਸਵਾਲ ਹਨ,ਫਿਲਹਾਲ ਪੁਲਿਸ ਦੋਵੇ ਐਂਗਲ ਤੋਂ ਜਾਂਚ ਕਰ ਰਹੀ ਹੈ ।

ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਭੀਜੋਤ ਦੇ ਦੋਸਤਾਂ ਨਾਲ ਵੀ ਪੁਲਿਸ ਗੱਲ ਕਰ ਰਹੀ ਹੈ,ਆਲੇ-ਦੁਆਲੇ ਦੇ ਸੀਸੀਟੀਵੀ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿਧਰੇ ਕੋਈ ਅਜਿਹਾ ਸਬੂਤ ਮਿਲੇ ਜੋ ਅਭੀਜੋਤ ਦੇ ਗਾਇਬ ਹੋਣ ਬਾਰੇ ਕੋਈ ਜਾਣਕਾਰੀ ਦੇ ਸਕੇ ।