Punjab

ਪੰਜਾਬ ਪੁਲਿਸ ਦੇ 13 ਮੁਲਾਜ਼ਮਾਂ ਨੂੰ 5-5 ਸਾਲ ਦੀ ਸਜ਼ਾ ! ਇਹ ਹਰਕਤ ਕਰਦੇ ਹੋਏ ਫੜੇ ਗਏ ਸਨ

ਬਿਉਰੋ ਰਿਪੋਰਟ : ਪੰਜਾਬ ਦੇ 3 IAS ਅਤੇ IFS ਅਫਸਰਾਂ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਅਦਾਲਤ ਨੇ 13 ਪੁਲਿਸ ਮੁਲਾਜ਼ਮਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ । ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਇਲਜ਼ਾਮ ਸਾਬਿਤ ਹੋਇਆ ਹੈ । ਸਾਲ 2003 ਵਿੱਚ ਸ਼ਿਕਾਇਤਕਰਤਾ ਬਿੱਟੂ ਚਾਵਲਾ ਅਤੇ ਸੁਭਾਸ਼ ਕੈਟੀ ਨੇ ਮੁਲਜ਼ਮਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਐਡੀਸ਼ਨਲ ਸੈਸ਼ਨ ਜੱਜ ਡਾਕਟਰ ਅਤੀਜ ਅਤਰੀ ਨੇ ਦੋਵਾਂ ਪੱਖਾਂ ਦੀ ਦਲੀਲਾਂ ਸੁਣਨ ਦੋ ਬਾਅਦ ਇਹ ਫੈਸਲਾ ਸੁਣਾਇਆ ਹੈ । ਉਧਰ ਦੋਸ਼ੀ ਠਹਿਰਾਉਣ ਤੋਂ ਬਾਅਦ ਪੁਲਿਸ ਮੁਲਾਜ਼ਮ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਹਨ ।

14 ਮੁਲਾਜ਼ਮਾਂ ਖਿਲਾਫ ਸ਼ਿਕਾਇਤ ਦਰਜ ਕਰਕਵਾਈ ਸੀ

ਸ਼ਿਕਾਇਤਕਰਤਾ ਸੁਭਾਸ਼ ਕੇਟੀ ਨੇ ਦੱਸਿਆ ਕਿ 14 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ FIR ਦਰਜ ਕਰਵਾਈ ਸੀ । ਇਸ ਦੌਰਾਨ ਪੁਲਿਸ ਨੇ ਉਨ੍ਹਾਂ ਖਿਲਾਫ ਝੂਠਾ ਮੁਕਦਮਾ ਦਰਜ ਕਰ ਦਿੱਤਾ ਸੀ । ਹਰ ਪੁਲਿਸ ਮੁਲਾਜ਼ਮ ‘ਤੇ 4 ਤੋਂ 5 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਸੀ । ਸਿਰਫ਼ ਇਨ੍ਹਾਂ ਹੀ ਨਹੀਂ ਮੁਲਜ਼ਮਾਂ ਦੀ ਵੀਡੀਓ ਗਰਾਫੀ ਵੀ ਕੋਰਟ ਵਿੱਚ ਪੇਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ।

ਇਹ ਹਨ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੇ ਨਾਂ

ਸਬ ਇੰਸਪੈਕਟਰ ਦਰਸ਼ਨ ਸਿੰਘ,ਹੈਡ ਕਾਂਸਟੇਬਲ ਮਿਲਕਾ ਸਿੰਘ,ਹੈਡ ਕਾਂਸਟੇਬਲ ਜਸਵਿੰਦਰ ਸਿੰਘ,ਹੈਡ ਕਾਂਸਟੇਬਲ ਸਰਤਾਜ ਸਿੰਘ,ਹੈਡ ਕਾਂਸਟੇਬਲ ਅਮਰੀਕ ਸਿੰਘ, ਹੈਡ ਕਾਂਸਟੇਬਲ ਕੁਲਦੀਪ ਸਿੰਘ, ਹੈਡ ਕਾਂਸਟੇਬਲ ਜੈਕ੍ਰਿਸ਼ਨ, ਹੈਡ ਕਾਂਸਟੇਬਲ ਬਲਦੇਵ ਸਿੰਘ, ਕਾਂਸਟੇਬਲ ਪਲਵਿੰਦਰ ਸਿੰਘ, ਕਾਂਸਟੇਬਲ ਰਾਕੇਸ਼ ਕੁਮਾਰ,ਕਾਂਸਟੇਬਲ ਅਮਰੀਕ ਸਿੰਘ, SPO ਪ੍ਰੇਮ ਸਿੰਘ ।