‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ। ਪਰ ਬੁੱਧਵਾਰ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਲੀਕ ਹੋਣ ਦੀ ਖ਼ਬਰ ਦੇ ਵਿਚਕਾਰ 24 ਜ਼ਿਲ੍ਹਿਆਂ ਦੇ ਸਾਰੇ ਕੇਂਦਰਾਂ ‘ਤੇ ਪ੍ਰੀਖਿਆ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਿਸ਼ੇਸ਼ ਟਾਸਕ ਫੋਰਸ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ। 12ਵੀਂ ਦਾ ਅੰਗਰੇਜ਼ੀ ਦਾ ਪੇਪਰ 30 ਮਾਰਚ ਯਾਨੀ ਅੱਜ 2 ਵਜੇ ਹੋਣਾ ਸੀ ਪਰ ਹੁਣ ਇਹ ਪੇਪਰ ਨਹੀਂ ਹੋਵੇਗਾ।
![](https://khalastv.com/wp-content/uploads/2022/03/ਚੰਡੀਗੜ੍ਹ-ਚ-ਲਾਗੂ-ਹੋਏ-ਕੇਂਦਰੀ-ਸੇਵਾ-ਨਿਯਮ-ਕੇਂਦਰ-ਸਰਕਾਰ-ਨੇ-ਜਾਰੀ-ਕੀਤਾ-ਨੋਟੀਫਿਕੇਸ਼ਨ-32.jpg)