ਬਿਉਰੋ ਰਿਪੋਰਟ – BCCI ਨੇ T-20 ਵਰਲਡ ਕੱਪ ਜੇਤੂ ਟੀਮ ਨੂੰ 125 ਕਰੋੜ ਰੁਪਏ ਕੈਸ਼ ਦੇਣ ਦਾ ਐਲਾਨ ਕੀਤਾ ਸੀ। ਹੁਣ ਇਸ ਇਨਾਮ ਦੇ ਬਟਵਾਰੇ ਦੀ ਰਕਮ ਵੀ ਸਾਹਮਣੇ ਆ ਗਈ ਹੈ। ਪਲੇਇੰਗ ਇਲੈਵਨ ਖਿਡਾਰੀਆਂ ਤੋਂ ਲੈਕੇ ਕੋਚ ਸਮੇਤ ਹੋਰ ਸਟਾਫ ਦੇ ਨਾਲ ਉਨ੍ਹਾਂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦਿੱਤੇ ਜਾਣਗੇ। ਜਿੰਨਾਂ ਖਿਡਾਰੀਆਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਪਰ 15 ਖਿਡਾਰੀਆਂ ਦਾ ਹਿੱਸਾ ਸਨ ਉਨ੍ਹਾਂ ਵਿੱਚ ਇਨਾਮ ਮਿਲੇਗਾ। ਇਸ ਤੋਂ ਇਲਾਵਾ ਟੀਮ ਇੰਡੀਆ ਦੇ ਨਾਲ ਗਏ 4 ਰਿਜ਼ਰਵ ਖਿਡਾਰੀਆਂ ਨੂੰ ਵੀ ਕਰੋੜਾਂ ਦਾ ਇਨਾਮ ਦਿੱਤਾ ਜਾਵੇਗਾ।
ਵਰਲਡ ਕੱਪ ਵਿੱਚ ਟੀਮ ਇੰਡੀਆ ਦਾ ਹਿੱਸਾ ਰਹੇ 15 ਖਿਡਾਰੀਆਂ ਨੂੰ 5-5 ਕਰੋੜ ਦਿੱਤੇ ਜਾਣਗੇ। ਜਿੰਨਾਂ ਵਿੱਚ ਕਪਤਾਨ ਰੋਹਿਤ ਸ਼ਰਮਾ,ਯਸ਼ਸਵੀ ਜੈਸਵਾਲ ,ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ, ਸ਼ਿਵਮ ਦੂਬੇ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾ, ਅਰਸ਼ਦੀਪ ਸਿੰਘ, ਯੁਜਵੇਂਦਰ ਚਹਿਲ, ਸੰਜੂ ਸੈਮਸਨ, ਮੁਹੰਮਦ ਸਿਰਾਜ ।
ਇਸ ਤੋਂ ਇਲਾਵਾ ਚਾਰ ਰਿਜ਼ਰਵ ਖਿਡਾਰੀ ਰਿੰਕੂ ਸਿੰਘ, ਸ਼ੁਭਮਨ ਗਿੱਲ, ਤੇਜ਼ ਗੇਂਦਬਾਜ਼ ਆਵੇਸ਼ ਖਾਨ ਅਤੇ ਖਲੀਲ ਅਹਿਮਦ ਨੂੰ 1-1 ਕਰੋੜ ਦਿੱਤਾ ਜਾਵੇਗਾ। ਇਹ ਚਾਰੋ ਖਿਡਾਰੀ 1 ਵਾਰ ਵੀ ਮੈਦਾਨ ਵਿੱਚ ਨਹੀਂ ਉਤਰੇ।
ਚੀਫ ਕੋਚ ਰਾਹੁਲ ਦ੍ਰਵਿੜ ਦੇ ਨਾਲ ਬੈਟਿੰਗ ਕੋਚ ਵਿਕਰਮ ਰਾਠੌਰ,ਫੀਲਡਿੰਗ ਕੋਚ ਟੀ ਦਿਲੀਪ,ਬਾਲਿੰਗ ਕੋਚ ਪਾਰਸ ਮਹਾਮਬ੍ਰੇ ਨੂੰ ਵੀ 2.5-2.5 ਕਰੋੜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੈਕਰੂਮ ਸਟਾਫ ਨੂੰ ਵੀ ਕਰੋੜਾਂ ਦਾ ਇਨਾਮ ਮਿਲੇਗੀ। ਇਸ ਵਿੱਚ ਤਿੰਨ ਫਿਜਿਯੋਥੇਰੇਪਿਸਟ,ਤਿੰਨ ਥ੍ਰੋਡਾਊਨ ਸਪੈਸ਼ਲਿਸਟ,2 ਮਸਾਜ ਥਰੈਪਿਸਟ ਅਤੇ ਸਟ੍ਰੇਂਥ ਐਂਡ ਕੰਡੀਸ਼ਨਲ ਕੋਚ ਨੂੰ 2-2 ਕਰੋੜ ਦਿੱਤੇ ਜਾਣਗੇ।
ਇਹ ਵੀ ਪੜ੍ਹੋ – ਪਾਕਿਸਤਾਨ ਨੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਪਾਸਪੋਰਟ ਕਿਉਂ ਕੀਤੇ ਰੱਦ, ਦੱਸਿਆ ਇਹ ਕਾਰਨ