India International Punjab

ਭਾਰਤ ਸਰਕਾਰ ਦੀ ਏਜੰਸੀ FSSAI ਦੀ ਮਸਾਲਿਆਂ ਨੂੰ ਲੈਕੇ ਹੋਸ਼ ਉਡਾਉਣ ਵਾਲੀ ਰਿਪੋਰਟ ! ਪਹਿਲਾਂ ਸਿੰਗਾਪੁਰ ਨੇ ਕੈਂਸਰ ਦਾ ਖਦਸ਼ਾ ਜਤਾਇਆ ਸੀ

ਬਿਉਰੋ ਰਿਪੋਰਟ – ਭਾਰਤ ਵਿੱਚ ਮਸਾਲਿਆਂ ਨੂੰ ਲੈਕੇ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਿਟੀ ਆਫ ਇੰਡੀਆ (FSSAI) ਨੇ ਹੈਰਾਨ ਕਰਨ ਵਾਲੀ ਰਿਪੋਰਟ ਪੇਸ਼ ਕੀਤਾ ਹੈ । FSSAI ਨੇ 4053 ਮਸਾਲਿਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ ਜਿਸ ਵਿਚੋਂ 474 ਨਮੂਨੇ ਫੇਲ੍ਹ ਸਾਬਿਤ ਹੋਏ ਹਨ । ਇਹ ਸਾਰੇ ਮਸਾਲੇ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ‘ਤੇ ਖਰੇ ਨਹੀਂ ਉਤਰੇ ਹਨ । ਇਹ ਬਜ਼ਾਰ ਵਿੱਚ ਕੁੱਲ ਮਸਾਲਿਆਂ ਦਾ 12 ਫੀਸਦੀ ਹੈ ।

ਇਸ ਤੋਂ ਪਹਿਲਾਂ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਸਰਕਾਰਾਂ ਨੇ ਭਾਰਤੀ ਮਸਾਲਾ ਕੰਪਨੀ ਐਵਰੈਸਟ ਅਤੇ MDH ਦੇ ਕੁਝ ਮਸਾਲਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿੰਗਾਪੁਰ ਨੇ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਫੌਰਨ ਇੰਨਾਂ ਮਸਾਲਿਆਂ ਨੂੰ ਬਜ਼ਾਰ ਤੋਂ ਵਾਪਸ ਲਿਆ ਜਾਵੇ । ਪਾਬੰਦੀ ਤੋਂ ਬਾਅਦ ਹੀ FSSAI ਐਕਟਿਵ ਹੋਇਆ ਸੀ ਅਤੇ ਮਸਾਲਿਆਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ ।

FSSAI ਨੇ ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਸਰਕਾਰਾਂ ਵਲੋਂ ਭਾਰਤੀ ਕੰਪਨੀਆਂ ਦੇ ਮਸਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਦੇਸ਼ ਭਰ ਵਿੱਚੋਂ MDH ਅਤੇ EVEREST ਸਮੇਤ ਸਾਰੇ ਬ੍ਰਾਂਡਾਂ ਦੇ ਮਸਾਲਿਆਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ। ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਸਰਕਾਰਾਂ ਨੇ ਦਾਅਵਾ ਕੀਤਾ ਗਿਆ ਹੈ ਕਿ MDH ਅਤੇ EVEREST ਮਸਾਲੇ ਵਿੱਚ ਕੀਟਨਾਸ਼ਕ ‘ਈਥੀਲੀਨ ਆਕਸਾਈਡ’ ਦੀ ਮਾਤਰਾ ਮਨਜ਼ੂਰ ਹੱਦ ਤੋਂ ਵੱਧ ਹੈ।

ਈਥੀਲੀਨ ਆਕਸਾਈਡ ਇਕ ਰਸਾਇਣ ਹੈ ਜੋ ਪਿਛਲੇ ਕੁਝ ਸਮੇਂ ਤੋਂ ਖਾਣ-ਪੀਣ ਦੀਆਂ ਵਸਤੂਆਂ ਵਿਚ ਵਰਤਿਆ ਜਾ ਰਿਹਾ ਹੈ। ਇਸ ਦੀ ਜ਼ਿਆਦਾ ਮਾਤਰਾ ਕੈਂਸਰ ਦਾ ਖਤਰਾ ਪੈਦਾ ਕਰ ਸਕਦੀ ਹੈ ।