Punjab

12 ਪਟੀਸ਼ਨਾਂ ਹਾਈਕਰੋਟ ਪਹੁੰਚਿਆਂ ! ਪਰਿਵਾਰਾਂ ਨੇ ਪੁੱਛਿਆਂ ਕਿੱਥੇ ਹਨ ਸਾਡੇ ਬੱਚੇ ! ਅਦਾਲਤ ਕਰੇਗਾ ਇਸ ਤਰੀਕ ਨੂੰ ਸੁਣਵਾਈ

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੱਕ ਪੁਲਿਸ ਨਹੀਂ ਪਹੁੰਚ ਸਕੀ ਹੈ । ਇਸ ਦੌਰਾਨ ਪੁਲਿਸ ਨੇ ਜਿੰਨਾਂ 207 ਲੋਕਾਂ ਨੂੰ ਕਾਬੂ ਕੀਤਾ ਸੀ ਉਨ੍ਹਾਂ ਵਿੱਚੋਂ 12 ਲੋਕਾਂ ਦੇ ਪਰਿਵਾਰਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੱਖ-ਵੱਖ ਪਟੀਸ਼ਨਾਂ ਪਾਈਆਂ ਹਨ । ਇੰਨ੍ਹਾਂ ਵਿੱਚ ਕੁਝ ਮੁਲਜ਼ਮਾਂ ਨੂੰ ਡਿਬੜੂਗੜ ਅਸਾਮ ਭੇਜਿਆ ਗਿਆ ਸੀ ਪਰ ਕੁਝ ਲੋਕ ਅਜਿਹੇ ਵੀ ਹਨ ਜਿੰਨਾਂ ਦੇ ਬਾਰੇ ਕੁਝ ਵੀ ਨਹੀਂ ਪਤਾ ਚੱਲ ਰਿਹਾ ਹੈ । ਅਜਿਹੇ ਪਰਿਵਾਰ ਹੁਣ ਹਾਈਕੋਰਟ ਵਿੱਚ ਪਹੁੰਚੇ ਹਨ। ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਬਜਾਏ ਆਪਣੀ ਹਿਰਾਸਤ ਵਿੱਚ ਰੱਖਿਆ ਹੈ । ਪਟੀਸ਼ਨਕਰਤਾਵਾਂ ਨੇ ਹਾਈਕੋਰਟ ਨੂੰ ਆਪਣਿਆਂ ਦੀ ਤਲਾਸ਼ ਕਰਨ ਦੀ ਮੰਗ ਕੀਤੀ ਹੈ । ਇੰਨਾਂ ਸਾਰੇ ਕੇਸਾਂ ਦੀ ਪਟੀਸ਼ਨ ਵਕੀਲ ਸਿਮਰਜੀਤ ਸਿੰਘ ਵੱਲੋਂ ਪਾਈ ਗਈ ਹੈ । ਪੰਜਾਬ ਪੁਲਿਸ ਵੱਲੋਂ ਫਿਲਮ ਅਦਾਕਾਰ ਦਲਜੀਤ ਕਲਸੀ ਨੂੰ ਵੀ ਕਾਬੂ ਕੀਤਾ ਗਿਆ ਸੀ । ਅੰਮ੍ਰਿਤਪਾਲ ਸਿੰਘ ਦੇ ਡਰਾਈਵਰ ਹਰਮੇਲ ਸਿੰਘ ਅਤੇ ਮੀਡੀਆ ਕੌ-ਆਡੀਨੇਟਰ ਗੁਰੀ ਔਜਲਾ ਸਮੇਤ 207 ਮੁਲਜ਼ਮਾਂ ਨੂੰ ਕਾਬੂ ਕੀਤਾ ਸੀ ।

177 ਮੁਲਜ਼ਮਾਂ ਨੂੰ ਛੱਡ ਕੇ ਸਿਰਫ਼ 30 ‘ਤੇ ਸਖ਼ਤ ਕਾਰਵਾਈ ਹੋਵੇਗੀ

IGP ਹੈਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਂਫਰੰਸ ਕਰਕੇ ਦੱਸਿਆ ਸੀ ਕਿ ਸਿਰਫ਼ 30 ਲੋਕਾਂ ਦੇ ਖਿਲਾਫ ਸਖ਼ਤ ਕਰਵਾਈ ਕੀਤੀ ਜਾਵੇਗੀ । ਬਾਕੀ 177 ਮੁਲਜ਼ਮਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ । ਪਰਿਵਾਰ ਸਵਾਲ ਚੁੱਕ ਰਹੇ ਹਨ ਕਿ ਜਦੋਂ 177 ਲੋਕਾਂ ਨੇ ਕੁਝ ਕੀਤਾ ਹੀ ਨਹੀਂ ਹੈ ਤਾਂ ਬਿਨਾਂ ਵਜ੍ਹਾ ਕਿਉ ਸ਼ੋਰ ਹੋ ਰਿਹਾ ਹੈ। ਹਾਲਾਕਿ ਬੀਤੇ ਦਿਨ ਡਿਟੇਨ ਕੀਤੇ ਗਏ 44 ਲੋਕਾਂ ਨੂੰ ਪੁਲਿਸ ਨੇ ਛੱਡ ਦਿੱਤਾ ਹੈ ਪਰ ਸਵਾ ਸੌ ਤੋਂ ਵੱਧ ਨੌਜਵਾਨਾਂ ਬਾਰੇ ਪੁਲਿਸ ਨੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ ।

28 ਮਾਰਚ ਨੂੰ ਹਾਈਕੋਰਟ ਵਿੱਚ ਸੁਣਵਾਈ

ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ‘ਤੇ 28 ਮਾਰਚ ਨੂੰ ਸੁਣਵਾਈ ਕੀਤੀ ਜਾਵੇਗੀ । ਪਟੀਸ਼ਨਕਰਤਾਂ ਦੇ ਵਕੀਲ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿੰਨਾਂ ਲੋਕਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਉਨ੍ਹਾਂ ਦੇ ਪਰਿਵਾਰਾਂ ਨੂੰ ਪੁਲਿਸ ਨੇ ਇਤਲਾਹ ਤੱਕ ਨਹੀਂ ਕੀਤੀ ਹੈ ਜਦੋਂ ਕਿ ਕਾਨੂੰਨ ਦੇ ਮੁਤਾਬਿਰ ਗ੍ਰਿਫਤਾਰ ਜਾਂ ਫਿਰ ਹਿਰਾਸਤ ਵਿੱਚ ਲੈਣ ਤੋਂ 24 ਘੰਟੇ ਪਹਿਲਾਂ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਨਾ ਜ਼ਰੂਰੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੂਚਨਾ ਦੇਣੀ ਜ਼ਰੂਰੀ ਹੈ ।