ਛੱਤੀਸਗੜ੍ਹ-ਮਹਾਰਾਸ਼ਟਰ ਦੀ ਸਰਹੱਦ ‘ਤੇ ਇਕ ਮੁਕਾਬਲੇ ‘ਚ ਜਵਾਨਾਂ ਨੇ 12 ਨਕਸਲੀਆਂ ਨੂੰ ਖਤਮ ਕਰ ਦਿੱਤਾ ਹੈ। ਮੁਕਾਬਲੇ ਵਿੱਚ ਦੋ ਜਵਾਨ ਵੀ ਸ਼ਹਾਦਤ ਦਾ ਜਾਮ ਪੀ ਗਏ ਅਤੇ ਦੋ ਜ਼ਖ਼ਮੀ ਹੋ ਗਏ। ਮੁਕਾਬਲੇ ਦੀ ਪੁਸ਼ਟੀ ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਕੀਤੀ ਹੈ।
ਇਸ ਤੋਂ ਇਲਾਵਾ ਬੀਜਾਪੁਰ ਦੇ ਨੈਸ਼ਨਲ ਪਾਰਕ ਇਲਾਕੇ ‘ਚ ਤਲਾਸ਼ੀ ਜਾਰੀ ਹੈ। ਸੁੰਦਰਰਾਜ ਪੀ ਨੇ ਦੱਸਿਆ ਕਿ ਮਾਓਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫੋਰਸ ਨੂੰ ਮੌਕੇ ‘ਤੇ ਭੇਜਿਆ ਗਿਆ। ਡੀਆਈਜੀ ਕਮਲੋਚਨ ਕਸ਼ਯਪ ਨੇ ਕਿਹਾ ਕਿ ਫਿਲਹਾਲ ਜਵਾਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਇਹ ਇੱਕ ਵੱਡਾ ਆਪਰੇਸ਼ਨ ਹੈ। ਗਿਣਤੀ ਸਪੱਸ਼ਟ ਤੌਰ ‘ਤੇ ਨਹੀਂ ਦੱਸੀ ਜਾ ਸਕਦੀ ਹੈ, ਪਰ ਇਹ ਸਪੱਸ਼ਟ ਹੈ ਕਿ ਨਕਸਲੀਆਂ ਦਾ ਭਾਰੀ ਨੁਕਸਾਨ ਹੋਇਆ ਹੈ।