Punjab

12 ਕਰੋੜ ਦਾ ਸੋਨਾ 4 ਜਣੇ ਲੁੱਟਕੇ ਹੋਏ ਫਰਾਰ

ਚੰਡੀਗੜ੍ਹ-(ਕਮਲਪ੍ਰੀਤ ਕੌਰ)  ਅੱਜ ਲੁਧਿਆਣਾ ਦੀ ਗੋਲਡ ਲੋਨ ਬੈਂਕ ਵਿੱਚ ਵੱਡੀ ਲੁੱਟ ਹੋਈ ਹੈ। ਕਾਰ ਵਿੱਚ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਪੰਜ ਮਿੰਟ ਵਿੱਚ 30 ਕਿੱਲੋ ਸੋਨਾ ਲੁੱਟ ਕੇ ਬੈਂਕ ਦਾ ਸਫਾਇਆ ਕਰ ਦਿੱਤਾ ਹੈ। ਇਹਨਾਂ 4 ਲੁਟੇਰਿਆਂ ਨੇ ਬੈਂਕ ਅਧਿਕਾਰੀਆਂ ਨੂੰ ਬੰਦੂਕ ਦੀ ਨੋਕ ਤੇ ਰੱਖ ਕੇ ਲੁੱਟ ਨੂੰ ਅੰਜਾਮ ਦਿੱਤਾ ਹੈ। ਸੋਨੇ ਦੀ ਕੀਮਤ ਕਰੀਬ 12 ਕਰੋੜ ਦੇ ਲਾਗੇ ਸੀ।

ਸੀਸੀਟੀਵੀ ਕੈਮਰੇ ਵਿੱਚ ਦੇਖਿਆ ਗਿਆ ਹੈ ਕਿ ਲੁਟੇਰਿਆਂ ਨੇ ਸੀਸੀਟੀਵੀ ਕੈਮਰਿਆਂ ਦੀ ਵੀ ਭੰਨਤੋੜ ਕੀਤੀ ਗਈ ਸੀ। ਪੁਲਿਸ ਵੱਲੋਂ ਜਾਂਚ ਪੂਰੀ ਕੀਤੀ ਜਾ ਰਹੀ ਹੈ। ਸੋਨੇ ਤੇ ਲੋਨ ਲੈਣ ਵਾਲੇ ਲੋਕਾਂ ਵੱਲੋਂ ਬੈਂਕ ਪਹੁੰਚ ਕੇ ਵਿਰੋਧ ਕੀਤਾ ਗਿਆ ਕਿ ਉਹਨਾਂ ਨੂੰ ਸੋਨਾ ਵਾਪਸ ਕੀਤਾ ਜਾਵੇ।

ਬੈਂਕ ‘ਤੇ ਸਕਿਊਰਿਟੀਗਾਰਡ ਨਾ ਰੱਖਣ ਤੇ ਵੀ ਇਲਜਾਮ ਲਗਾਏ ਗਏ ਹਨ। ਬੈਂਕ ਦੇ ਸਾਹਮਣੇ ਪੰਜਾਬ ਪੁਲਿਸ ਦੇ ਕ੍ਰਾਇਮ ਬਰਾਂਚ ਦਫਤਰ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਸਾਹਮਣੇ ਹੋ ਰਹੀ ਲੁੱਟ ਦਾ ਪਤਾ ਹੀ ਨਹੀਂ ਲੱਗਿਆ। ਇਸ ਤੋਂ ਪੁਲਿਸ ਦੀ ਵੀ ਵੱਡੀ ਨਲਾਇਕੀ ਸਾਬਿਤ ਹੁੰਦੀ ਹੈ।