19 ਨੂੰ ਭਾਰਤ ਸਰਕਾਰ ਨੇ 111 ਹਿੰਦੂ ਅਤੇ ਸਿੱਖਾਂ ਨੂੰ ਐਮਰਜੈਂਸੀ ਈ-ਵੀਜ਼ੇ ਦਿੱਤੇ ਸਨ
‘ਦ ਖ਼ਾਲਸ ਬਿਊਰੋ : 18 ਜੂਨ ਨੂੰ ਕਾਬੁਲ ਦੇ ਗੁਰਦੁਆਰਾ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਕਰਤੇ ਪਰਵਾਨ ‘ਤੇ ਹੋਏ ਹ ਮਲੇ ਤੋਂ ਬਾਅਦ 11 ਸਿੱਖ ਵੀਰਵਾਰ ਨੂੰ ਭਾਰਤ ਪਹੁੰਚ ਗਏ ਨੇ, ਇਨ੍ਹਾਂ ਨੂੰ ਵਾਪਸ ਲਿਆਉਣ ਦਾ ਸਾਰਾ ਖਰਚ SGPC ਵੱਲੋਂ ਕੀਤਾ ਗਿਆ ਹੈ। ਦਿੱਲੀ ਏਅਰਪੋਰਟ ਦੇ ਰਿਸੀਵ ਕਰਨ ਦੇ ਲਈ ਕਮੇਟੀ ਦੇ ਨੁਮਾਇੰਦੇ ਮੌਜੂਦ ਸਨ। 19 ਜੂਨ ਨੂੰ ਭਾਰਤ ਸਰਕਾਰ ਨੇ 111 ਹਿੰਦੂਆਂ ਅਤੇ ਸਿੱਖਾਂ ਨੂੰ ਐਮਰਜੈਂਸੀ ਈ- ਵੀਜ਼ੇ ਦਿੱਤੇ ਸਨ। 18 ਜੂਨ ਅੱਤ ਵਾ ਦੀ ਹ ਮਲੇ ਵਿੱਚ ਮਾ ਰੇ ਗਏ ਸਵਿੰਦਰ ਸਿੰਘ ਦੀਆਂ ਅਸਤੀਆ ਨੂੰ ਇਸੇ ਫਲਾਈਟ ਦੇ ਜ਼ਰੀਏ ਭਾਰਤ ਲਿਆਇਆ ਗਿਆ ਹੈ। ਭਾਰਤ ਪਹੁੰਚੇ ਪਰਿਵਾਰਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕੀ ਭਾਰਤ ਸਰਕਾਰ ਉਨ੍ਹਾਂ ਨੂੰ ਵੀਜ਼ਾ ਦੇਵੇਗੀ ।
ਮਾਰਚ 2020 ਵਿੱਚ ਗੁਰਦੁਆਰਾ ਹਰ ਰਾਏ ਸਾਹਿਬ ਕਾਬੁਲ ਵਿੱਚ ਹੋਏ ਦਹਿਸ਼ ਤਗਰਦੀ ਹ ਮਲੇ ਤੋਂ ਬਾਅਦ 150 ਹਿੰਦੂ ਅਤੇ ਸਿੱਖ ਅਫਗਾਨਿਸਤਾਨ ਵਿੱਚ ਬਚੇ ਸਨ ਜਦਕਿ ਸੈਂਕੜੇ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਅਫਗਾਨਿਸਤਾਨ ਤੋਂ ਵਾਪਸ ਲਿਆਇਆ ਗਿਆ ਸੀ। 18 ਜੂਨ ਨੂੰ ਹੋਏ ਹ ਮਲੇ ਤੋਂ ਬਾਅਦ ਹੁਣ ਸਪੈਸ਼ਲ ਵੀਜ਼ਾ ਦੇ ਜ਼ਰੀਏ ਭਾਰਤ ਸਰਕਾਰ ਉਨ੍ਹਾਂ ਨੂੰ ਬਾਹਰ ਕੱਢ ਰਹੀ ਹੈ ।
ਕਰਤਾ- ਏ ਪਰਵਾਨ ਗੁਰਦੁਆਰਾ ਸਾਹਿਬ ਦੀ ਸਾਂਭ ਕਰ ਰਹੇ ਸਿੱਖਾਂ ਨੇ ਦੱਸਿਆ ਕਿ 2018 ਵਿੱਚ ਜਲਾਲਾਬਾਦ ਵਿੱਚ ਵੱਡਾ ਹਮ ਲਾ ਹੋਇਆ ਸੀ। ਉਸ ਵਕਤ 1500 ਸਿੱਖ ਉੱਥੇ ਰਹਿੰਦੇ ਸਨ ਪਰ ਲਗਾਤਾਰ ਹਮ ਲਿਆਂ ਤੋਂ ਬਾਅਦ ਸਿੱਖਾਂ ਦੀ ਗਿਣਤੀ ਘੱਟ ਦੀ ਰਹੀ, 2021 ਵਿੱਚ ਤਾਲਿ ਬਾਨ ਨੇ ਜਦੋਂ ਇਕ ਵਾਰ ਮੁੜ ਤੋਂ ਹਮ ਲਾ ਕਰਕੇ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤਾਂ ਸਿੱਖ ਭਾਈਚਾਰੇ ਦਾ ਉੱਥੇ ਰਹਿਣਾ ਮੁਸ਼ਕਿਲ ਹੋ ਗਿਆ ਹੈ। ਰੁਜ਼ਾਨਾ ਤਾਲਿ ਬਾਨ ਵੱਲੋਂ ਜਾਨ ਦਾ ਖ਼ਤਰਾ ਹੁੰਦਾ ਹੈ, ਅਫਗਾਨਿਸਤਾਨ ਵਿੱਚ ਵਸੇ ਸਿੱਖਾਂ ਦਾ ਕਹਿਣਾ ਹੈ ਕਿ ਪਹਿਲਾਂ ਚੁਣੀ ਹੋਈ ਸਰਕਾਰ ਸੀ ਉਹ ਆਪਣੀ ਸੁਰੱਖਿਆ ਦੇ ਲਈ ਸਰਕਾਰ ਨੂੰ ਅਪੀਲ ਕਰ ਸਕਦੇ ਸੀ ਪਰ ਹੁਣ ਨਾ ਅਪੀਲ ਨਾ ਦਲੀਲ ਚੱਲ ਸਕਦੀ ਹੈ ।
ਕਰਤਾ- ਏ- ਪਰਵਾਨ ਗੁਰਦੁਆਰਾ ਇਸ ਤਰ੍ਹਾਂ ਹੋਂਦ ਵਿੱਚ ਆਇਆ
1965 ਵਿੱਚ ਪਹਿਲੀ ਵਾਰ ਸਿੱਖਾਂ ਨੂੰ ਕਾਬੁਲ ਦੇ ਕਰਤਾ-ਏ-ਪਰਵਾਨ ਵਿੱਚ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਮਿਲੀ ਸੀ ਜਿਸ ਤੋਂ ਬਾਅਦ ਇਹ ਗੁਰਦੁਆਰਾ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਗੁਰਦੁਆਰਾ ਬਣ ਗਿਆ। ਇਸ ਗੁਰਦੁਆਰੇ ਦਾ ਪੂਰਾ ਨਾਂ ਕਰਤਾ-ਏ-ਪਰਵਾਨ ਹੈ। ਜਦੋਂ ਸਿੱਖਾਂ ਨੇ ਸ਼ਹਿਰ ਤੋਂ ਬਾਹਰ ਆ ਕੇ ਵੱਸਣ ਦੀ ਸੋਚੀ ਤਾਂ ਉਨ੍ਹਾਂ ਨੇ ਇਸ ਗੁਰਦੁਆਰੇ ਦੀ ਉਸਾਰੀ ਕੀਤੀ।