ਬਿਊਰੋ ਰਿਪੋਰਟ (ਚੰਡੀਗੜ੍ਹ, 5 ਦਸੰਬਰ 2025): ਪੰਜਾਬ ਸਰਕਾਰ ਜਲਦੀ ਹੀ ਸੂਬੇ ਦੀਆਂ 11 ਜੇਲ੍ਹਾਂ ਅੰਦਰ ਨਵੀਆਂ ITI (ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ) ਯੂਨਿਟਾਂ ਸਥਾਪਿਤ ਕਰਨ ਜਾ ਰਹੀ ਹੈ। ਇਸ ਦਾ ਉਦੇਸ਼ ਕੈਦੀਆਂ ਨੂੰ NCVT (ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ) ਅਤੇ NSQF (ਨੈਸ਼ਨਲ ਸਕਿੱਲਜ਼ ਕੁਆਲੀਫਿਕੇਸ਼ਨ ਫਰੇਮਵਰਕ) ਤੋਂ ਪ੍ਰਮਾਣਿਤ (ਸਰਟੀਫਾਈਡ) ਹੁਨਰ ਸਿਖਲਾਈ ਦੇਣਾ ਹੈ, ਤਾਂ ਜੋ ਰਿਹਾਈ ਤੋਂ ਬਾਅਦ ਉਹ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ।
ਇਹ ਪੂਰਾ ਕੰਮ ‘Empowering Lives Behind Bars’ (ਸਲਾਖਾਂ ਪਿੱਛੇ ਜੀਵਨ ਨੂੰ ਸ਼ਕਤੀਕਰਨ) ਪ੍ਰੋਜੈਕਟ ਤਹਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੀ ਸ਼ੁਰੂਆਤ ਚੀਫ਼ ਜਸਟਿਸ ਸੂਰਿਆ ਕਾਂਤ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਤੋਂ ਕੀਤੀ ਜਾਵੇਗੀ।
ਪ੍ਰੋਜੈਕਟ ਵਿੱਚ ਸ਼ਾਮਲ ਕੋਰਸ
ਇਸ ਪ੍ਰੋਜੈਕਟ ਤਹਿਤ ਕੈਦੀਆਂ ਨੂੰ ਕਈ ਤਰ੍ਹਾਂ ਦੇ ਛੋਟੇ-ਵੱਡੇ ਕੋਰਸ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਵੈਲਡਿੰਗ (Welding)
- ਇਲੈਕਟ੍ਰੀਸ਼ੀਅਨ (Electrician)
- ਬੇਕਰੀ (Bakery)
- ਕੋਪਾ (COPA)
- ਅਤੇ ਕਈ ਹੋਰ ਟ੍ਰੇਡ (Trades)
ਇਸੇ ਦਿਨ, ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦਾ ਸੂਬਾ ਪੱਧਰੀ ਅਭਿਆਨ ‘Youth Against Drugs’ (ਨਸ਼ਿਆਂ ਵਿਰੁੱਧ ਨੌਜਵਾਨ) ਵੀ ਲਾਂਚ ਕੀਤਾ ਜਾਵੇਗਾ। ਸਰਕਾਰ ਵੱਲੋਂ ਇਸ ਲਈ ਸਾਰੀ ਯੋਜਨਾਬੰਦੀ ਕਰ ਲਈ ਗਈ ਹੈ।
ਪਹਿਲਾਂ ਵੀ ਚੱਲ ਰਹੇ ਹਨ ਸਫਲ ਪ੍ਰੋਜੈਕਟ
ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਲਈ ਕਈ ਤਰ੍ਹਾਂ ਦੇ ਸਿਖਲਾਈ ਕੋਰਸ ਚਲਾਏ ਜਾ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀ ਪੈਟਰੋਲ ਪੰਪ ਤੱਕ ਸੰਭਾਲਦੇ ਹਨ। ਇਹ ਪ੍ਰੋਜੈਕਟ ਕਾਫ਼ੀ ਵਧੀਆ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਸਾਬਣ, ਤੌਲੀਏ ਅਤੇ ਇੱਟਾਂ ਬਣਾਉਣ ਦੇ ਪ੍ਰੋਜੈਕਟ ਵੀ ਸਰਕਾਰ ਵੱਲੋਂ ਚਲਾਏ ਜਾ ਰਹੇ ਹਨ।

