‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਆਕਸੀਜਨ ਮਿਲਣ ਥੋੜ੍ਹਾ ਸਮਾਂ ਲੱਗਣ ਦਾ ਖਾਮਿਆਜ਼ਾ ਮਰੀਜ਼ਾਂ ਨੂੰ ਆਪਣੀ ਜਾਨ ਦੇ ਕੇ ਚਕਾਉਣਾ ਪਿਆ। ਇਸ ਦੇਰੀ ਨਾਲ 11 ਮਰੀਜ਼ਾਂ ਦੀ ਮੌਤ ਹੋ ਗਈ। ਇਹ ਘਟਨਾ ਸ੍ਰੀ ਵੈਂਕਟੇਸ਼ਵਰ ਰਾਮਨਾਰਾਇਣ ਰੁਈਆ ਸਰਕਾਰੀ ਹਸਪਤਾਲ ਵਿਚ ਵਾਪਰੀ ਹੈ। ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਇਕ ਸਮੀਖਿਆ ਬੈਠਕ ਬੁਲਾਈ ਸੀ।
ਜ਼ਿਲ੍ਹਾ ਕੁਲੈਕਟਰ ਐਮ ਹਰੀ ਨਰਾਇਣ ਦੇ ਅਨੁਸਾਰ ਤਿਰੂਪਤੀ, ਚਿਤੂਰ, ਨੈਲੌਰ ਅਤੇ ਕੜੱਪਾ ਦੇ ਹਸਪਤਾਲਾਂ ਵਿੱਚ ਇੱਕ ਹਜ਼ਾਰ ਦੇ ਕਰੀਬ ਕੋਵਿਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਆਂਧਰਾ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 13 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਨਾਰਾਜ਼ ਪਰਿਵਾਰ ਕੋਵਿਡ ਆਈਸੀਯੂ ਵਿੱਚ ਜਬਰੀ ਦਾਖਲ ਹੋ ਗਿਆ ਸਨ। ਇਸ ਦੌਰਾਨ ਉਨ੍ਹਾਂ ਨੇ ਕਾਫੀ ਨੁਕਸਾਨ ਵੀ ਕੀਤਾ ਹੈ।