Punjab

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਹੁਣ ਸਾਲ ‘ਚ 2 ਵਾਰ ਹੋਣਗੇ ਬੋਰਡ ਇਮਤਿਹਾਨ !

ਬਿਉਰੋ ਰਿਪੋਰਟ : 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ । ਕੇਂਦਰੀ ਸਿੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਸਾਲ ਵਿੱਚ ਇੱਕ ਵਾਰ ਹੋਣ ਵਾਲੀ ਬੋਰਡ ਦੀ ਪ੍ਰੀਖਿਆ ਹੁਣ 2 ਵਾਰ ਹੋਵੇਗੀ । ਦੋਵੇਂ ਇਮਤਿਹਾਨਾਂ ਵਿੱਚ ਜਿਸ ਵਿੱਚ ਵਿਦਿਆਰਥੀ ਦੇ ਜ਼ਿਆਦਾ ਨੰਬਰ ਆਉਣਗੇ ਉਸ ਨੂੰ ਗਿਣਿਆ ਜਾਵੇਗਾ । ਇਹ ਫ਼ੈਸਲਾ ਨਵੀਂ ਕੌਮੀ ਸਿੱਖਿਆ ਨੀਤੀ ਨੂੰ ਲੈ ਕੇ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਮੁਤਾਬਿਕ ਨਵੀਂ ਕੌਮੀ ਸਿੱਖਿਆ ਨੀਤੀ 2020 ਦੇ ਤਹਿਤ ਬੋਰਡ ਪ੍ਰੀਖਿਆਵਾਂ ਦਾ ਨਵਾਂ ਢਾਂਚਾ ਤਿਆਰ ਹੋ ਗਿਆ ਹੈ । 2024 ਤੋਂ ਇਸੇ ਹਿਸਾਬ ਨਾਲ ਤਿਆਰੀ ਹੋਵੇਗੀ ।

ਇਸ ਨਵੇਂ ਪੈਟਰਨ ਦਾ ਮਕਸਦ ਹੈ ਕਿ ਬੱਚਿਆਂ ਦਾ ਫੈਕਸ ਵਿਸ਼ਿਆਂ ‘ਤੇ ਬਣਿਆ ਰਹੇ। ਮੰਨਿਆ ਜਾ ਰਿਹਾ ਹੈ ਕਿ ਜਲਦ ਸੂਬੇ ਦੇ ਬੋਰਡਾਂ ਨੂੰ ਇਸ ਬਾਰੇ ਨਿਰਦੇਸ਼ ਜਾਰੀ ਕਰ ਸਕਦੇ ਹਨ । ਫ਼ਿਲਹਾਲ ਨਵੀਂ ਸਿੱਖਿਆ ਨੀਤੀ ਵਿੱਚ 2 ਵਾਰ ਬੋਰਡ ਪ੍ਰੀਖਿਆ ਕਰਵਾਉਣ ਦੀ ਸਿਫ਼ਾਰਿਸ਼ ਜੋੜ ਕੇ ਕੇਂਦਰ ਨੂੰ ਭੇਜੀ ਗਈ ਹੈ । ਉੱਧਰ ਤਾਮਿਲਨਾਡੂ ਅਤੇ ਕੇਰਲਾ ਸਰਕਾਰ ਨੇ ਪਹਿਲਾਂ ਹੀ ਨਵੀਂ ਕੌਮੀ ਨੀਤੀ ਨੂੰ ਲਾਗੂ ਕਰਨ ਤੋਂ ਮਨਾ ਕਰ ਦਿੱਤਾ ਹੈ । ਕਰਨਾਟਕ ਵੀ ਇਸ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ ।

11ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਨੀ ਹੋਣਗੀਆਂ 2 ਭਾਸ਼ਾਵਾਂ

ਹੁਣ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ 2 ਭਾਸ਼ਾਵਾਂ ਪੜ੍ਹਨੀ ਹੋਣਗੀਆਂ,ਇਸ ਵਿੱਚ ਇੱਕ ਭਾਰਤੀ ਭਾਸ਼ਾ ਹੋਣੀ ਚਾਹੀਦੀ ਹੈ । ਹਾਲਾਂਕਿ ਵਿਦਿਆਰਥੀਆਂ ਨੂੰ ਵਿਸ਼ੇ ਦੀ ਚੋਣ ਕਰਨ ਦੀ ਛੋਟ ਹੋਵੇਗੀ। ਉਨ੍ਹਾਂ ‘ਤੇ ਚੁਣੀ ਗਈ ਸਟ੍ਰੀਮ ਦੇ ਅਧਾਰ ‘ਤੇ ਕੋਈ ਰੋਕ ਨਹੀਂ ਹੋਵੇਗੀ।

ਕਿਤਾਬਾਂ ਦਾ ਸਿਲੇਬਸ ਘੱਟ ਹੋਵੇਗਾ,ਕੀਮਤਾਂ ਵੀ ਘਟਣਗੀਆਂ

ਸਿੱਖਿਆ ਮੰਤਰਾਲੇ ਨੇ ਦੱਸਿਆ ਅਕੈਡਮਿਕ ਸੈਸ਼ਨ 2024 ਦੇ ਲਈ ਕਿਤਾਬਾਂ ਵਿੱਚ ਬਦਲਾਅ ਕੀਤਾ ਜਾਵੇਗਾ,ਕਿਤਾਬਾਂ ਵਿੱਚ ਹੁਣ ਜ਼ਿਆਦਾ ਸਿਲੇਬਸ ਨਹੀਂ ਹੋਵੇਗਾ । ਕਿਤਾਬਾਂ ਦੀ ਕੀਮਤ ਵੀ ਘੱਟ ਹੋਵੇਗੀ,ਨਵਾਂ ਸਿਲੇਬਸ ਨਿਊ ਐਜੂਕੇਸ਼ਨ ਪਾਲਿਸੀ 2020 ਨੂੰ ਧਿਆਨ ਵਿੱਚ ਰੱਖ ਦੇ ਹੋਏ ਤਿਆਰ ਕੀਤਾ ਜਾਵੇਗਾ । ਸਕੂਲ ਬੋਰਡ ਕੋਰਸ ਪੂਰਾ ਕਰਨ ਦੇ ਬਾਅਦ ਆਨ ਡਿਮਾਂਡ ਇਮਤਿਹਾਨ ਕਰਵਾਉਣ ਦੀ ਮੰਗ ਕਰ ਸਕਦਾ ਹੈ। ਇਸ ਬਦਲਾਵਾਂ ਦੇ ਪਿੱਛੇ ਮੁੱਖ ਮਕਸਦ ਮਹੀਨਿਆਂ ਤੱਕ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਕਰਨ ਦੇ ਮੁਕਾਬਲੇ ਵਿਦਿਆਰਥੀਆਂ ਦੀ ਸਮਝ ਨੂੰ ਪਰਖਣਾ ਹੈ ।

ਇਸ ਵਜ੍ਹਾ ਨਾਲ 2 ਵਾਰ ਇਮਤਿਹਾਨ ਹੋਣਗੇ

2 ਵਾਰ ਬੋਰਡ ਪ੍ਰੀਖਿਆ ਨੂੰ ਲੈ ਕੇ ਕੁਝ ਤਰਕ ਵੀ ਦਿੱਤੇ ਗਏ ਹਨ । ਇਸ ਦੇ ਮੁਤਾਬਿਕ ਬੱਚੇ ਆਪਣੀ ਤਿਆਰੀ ਦਾ ਆਪ ਪਤਾ ਲੱਗਾ ਸਕਣ।

ਉਨ੍ਹਾਂ ਨੂੰ ਇੱਕ ਹੀ ਵਿਸ਼ੇ ਜਾਂ ਉਸ ਨਾਲ ਜੁੜੇ ਤੱਥਾਂ ਨੂੰ ਸਾਲ ਭਰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ । ਇਸ ਲਈ ਨਵੀਂ ਕਿਤਾਬ ਵੀ ਤਿਆਰ ਕਰਵਾਈ ਜਾ ਰਹੀ ਹੈ।

ਇਸ ਨਾਲ ਮਹੀਨੇ ਤੱਕ ਕੋਚਿੰਗ ਲੈਣ ਜਾਂ ਯਾਦ ਰੱਖਣ ਦੀ ਬਜਾਏ ਸਮਝ ਅਤੇ ਯੋਗਤਾ ਨਾਲ ਪੜ੍ਹਨ ਦਾ ਮੌਕਾ ਮਿਲੇਗਾ ।

ਵਿਦਿਆਰਥੀ ਕਲਾ-ਵਿਗਿਆਨ,ਆਰਟ,ਸਾਇੰਸ ਅਤੇ ਕਾਮਰਸ ਤੋਂ ਇਲਾਵਾ ਨਵੇਂ ਵਿਸ਼ੇ ਚੁਣਨ ਦਾ ਮੌਕਾ ਮਿਲੇਗਾ । ਨਵੇਂ ਵਿਸ਼ੇ ਭਵਿੱਖ ਦੀ ਜ਼ਰੂਰਤ ਦੇ ਮੁਤਾਬਿਕ ਹੋਣਗੇ। ਸਕੂਲ ਬੋਰਡਾਂ ਦੀ ਆਨ ਡਿਮਾਂਡ ਪ੍ਰੀਖਿਆ ਕਰਵਾਉਣ ਦੀ ਖੁੱਲ ਹੋਵੇਗੀ ।

ਕਲਾਸ 3 ਤੋਂ 12 ਤੱਕ ਨਵੇਂ ਸਿਲੇਬਸ ‘ਤੇ ਫੈਕਸ

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਵਿੱਚ ਨਵੇਂ ਸਿਲੇਬਸ ‘ਤੇ ਫੈਕਸ ਕੀਤਾ ਜਾਵੇਗਾ। ਕਲਾਸ 3 ਤੋਂ 12 ਤੱਕ ਦੇ ਲਈ 21ਵੀਂ ਸਦੀ ਦੀ ਜ਼ਰੂਰਤ ਦੇ ਹਿਸਾਬ ਨਾਲ ਸਿਲੇਬਸ ਤਿਆਰ ਕੀਤੇ ਜਾਣਗੇ ।

ਜੁਲਾਈ 2020 ਨੂੰ ਮਿਲੀ ਸੀ ਮਨਜ਼ੂਰੀ

ਨਵੀਂ ਸਿੱਖਿਆ ਨੀਤੀ ਨੂੰ 29 ਜੁਲਾਈ 2020 ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਮਿਲੀ ਸੀ। ਇਸ ਵਿੱਚ ਸਿੱਖਿਆ ਨੀਤੀ ਦੀ ਸਮਾਨਤਾ,ਕੁਆਲਿਟੀ ਵਰਗੇ ਕਈ ਮੁੱਦਿਆਂ ‘ਤੇ ਧਿਆਨ ਦਿੱਤਾ ਗਿਆ ਹੈ। ਸਰਕਾਰ ਨੇ ਨਵੀਂ ਸਿੱਖਿਆ ਨੀਤੀ ‘ਤੇ ਕੇਂਦਰ ਅਤੇ ਸੂਬਿਆਂ ਦੇ ਸਹਿਯੋਗ ਨਾਲ GDP ਦਾ 6 ਫ਼ੀਸਦੀ ਹਿੱਸਾ ਖ਼ਰਚ ਕਰਨ ਦਾ ਟੀਚਾ ਰੱਖਿਆ ਹੈ । ਨਵੀਂ ਸਿੱਖਿਆ ਪਾਲਿਸੀ ਦੇ 34 ਸਾਲ ਪਹਿਲਾਂ 1986 ਵਿੱਚ ਸਿੱਖਿਆ ਨੀਤੀ ਬਣਾਈ ਗਈ ਸੀ ।