Lok Sabha Election 2024 Punjab

ਪੰਜਾਬ ’ਚ 107 ਸਾਲਾ ਬੇਬੇ ਨੇ ਕੀਤਾ ਵੋਟ ਦਾ ਇਸਤੇਮਾਲ!

voting in ludhiana

ਪੰਜਾਬ ਵਿੱਚ ਭਾਵੇਂ ਲੋਕ ਸਭਾ ਚੋਣਾਂ ਦੇ ਆਖ਼ਰੀ 7ਵੇਂ ਗੇੜ ਵਿੱਚ ਵੋਟਾਂ ਪੈਣੀਆਂ ਹਨ, ਪਰ ਲੁਧਿਆਣਾ ਵਿੱਚ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪ ਵੋਟਰਾਂ ਦੇ ਘਰ ਜਾ ਕੇ ਵੋਟ ਪਵਾਈ। ਇਸ ਵਿੱਚ ਇੱਕ 107 ਸਾਲਾਂ ਦੀ ਬੇਬੇ ਵੀ ਸ਼ਾਮਲ ਹੈ। ਦੱਸ ਦੇਈਏ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਵੋਟਿੰਗ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਜਾ ਰਹੀ ਹੈ।

ਚੋਣ ਕਮਿਸ਼ਨ ਨੇ ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਦੀ ਵੋਟ ਪਵਾਉਣ ਲਈ ਘਰ ਤੋਂ ਵੋਟ ਪਾਉਣ ਦੀ ਸਹੂਲਤ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਚੋਣ ਅਮਲੇ ਵੱਲੋਂ ਘਰ-ਘਰ ਜਾ ਕੇ ਦਿਵਿਆਂਗ ਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਦੀ ਵੋਟ ਪਵਾਈ ਜਾ ਰਹੀ ਹੈ। ਇਹ ਮੁਹਿੰਮ ਅੱਜ ਤੇ ਕੱਲ੍ਹ, ਦੋ ਦਿਨ ਤਕ ਚੱਲੇਗੀ।

ਇਸ ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅੱਜ 107 ਸਾਲਾ ਕਰਤਾਰ ਕੌਰ ਦੋਸਾਂਝ ਦੀ ਵੋਟ ਪਵਾਉਣ ਦੇ ਲਈ ਆਪਣੇ ਚੋਣ ਅਮਲੇ ਨਾਲ ਉਨ੍ਹਾਂ ਦੀ ਦੁਗਰੀ ਫੇਜ਼ 2 ਸਥਿਤ ਰਿਹਾਇਸ਼ ਪਹੁੰਚੇ। ਉਨ੍ਹਾਂ ਨੇ ਕਰਤਾਰ ਕੌਰ ਤੋਂ ਵੋਟ ਪਵਾਈ। ਇਸ ਮਗਰੋਂ ਉਨ੍ਹਾਂ ਨੇ ਕਰਤਾਰ ਕੋਰ ਨੂੰ ਸ਼ਾਲ ਅਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਵੀ ਕੀਤਾ।

ਇਹ ਵੀ ਪੜ੍ਹੋ – ਸਾਬਕਾ ਮੰਤਰੀ ਕੈਰੋਂ ਨੂੰ ਹਟਾਉਣ ‘ਤੇ ਅਕਾਲੀ ਦਲ ‘ਚ ਫੁੱਟ, ਜਗੀਰ ਕੌਰ-ਢੀਂਡਸਾ ਨੇ ਸੁਖਬੀਰ ਬਾਦਲ ਦੇ ਫੈਸਲੇ ਨੂੰ ਦਿੱਤਾ ਗਲਤ ਕਰਾਰ