‘ਦ ਖ਼ਾਲਸ ਬਿਊਰੋ : ਇਜ਼ਰਾਇਲ ਵਿੱਚ ਏਵੀਅਨ ਫਲੂ ਦੀ ਮਹਾਂਮਾਰੀ ਨੂੰ ਰੋਕਣ ਦੇ ਲਈ ਉਹ 10 ਹਜ਼ਾਰ ਤੋਂ ਜ਼ਿਆਦਾ ਟਰਕੀਜ਼ ਨੂੰ ਮਾਰ ਦੇਵੇਗਾ। ਇਸ ਬਿਮਾਰੀ ਨੇ ਹੁਲਾ ਨੇਚਰ ਰਿਜ਼ਰਵ ਵਿੱਚ 5 ਹਜ਼ਾਰ ਤੋਂ ਵੱਧ ਪ੍ਰਵਾਸੀ ਸਾਰਸ ਨੂੰ ਮਾਰ ਦਿੱਤਾ ਗਿਆ ਹੈ। ਵਾਤਾਵਰਣ ਮੰਤਰੀ ਤਮਰ ਜ਼ੈਂਡਬਰਗ ਨੇ ਇਸ ਨੂੰ ਇਜ਼ਰਾਇਲ ਦੇ ਇਤਿਹਾਸ ਵਿੱਚ ਵਣ-ਜੀਵ ਦੇ ਲਈ ਸਭ ਤੋਂ ਵੱਡਾ ਝਟਕਾ ਦੱਸਿਆ ਹੈ। ਸਥਾਨਕ ਕਿਸਾਨਾਂ ਨੂੰ ਵੀ ਤਕਰੀਬਨ 5 ਲੱਖ ਮੁਰਗੀਆਂ ਨੂੰ ਮਾਰਨ ਲਈ ਕਿਹਾ ਗਿਆ ਹੈ ਜਿਸਦੇ ਨਾਲ ਆਂਡਿਆਂ ਦੀ ਕਮੀ ਹੋ ਸਕਦੀ ਹੈ। ਹਾਲਾਂਕਿ ਹਾਲੇ ਤੱਕ A(H5N1) ਵਾਇਰਸ ਦੇ ਇਨਸਾਨ ਵਿੱਚ ਪਹੁੰਚਣ ਦਾ ਕੋਈ ਮਾਮਲਾ ਨਹੀਂ ਮਿਲਿਆ ਹੈ।
ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਬਾਕੀ ਮਾਹਿਰਾਂ ਨਾਲ ਮੁਲਾਕਾਤ ਕਰਕੇ ਇਸਨੂੰ ਰੋਕਣ ਦੇ ਤਰੀਕਿਆਂ ਉੱਤੇ ਚਰਚਾ ਕੀਤੀ ਹੈ। ਸੰਕਰਮਿਤ ਪੰਛੀਆਂ ਦੇ ਸੰਪਰਕ ਵਿੱਚ ਰਹੇ ਲੋਕਾਂ ਦੀ ਸੁਰੱਖਿਆ ਦੇ ਤੌਰ ‘ਤੇ ਇਲਾਜ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਪੰਛੀਆਂ ਤੋਂ ਇਨਸਾਨਾਂ ਵਿੱਚ ਕਿਸੇ ਵਾਇਰਸ ਦਾ ਪਹੁੰਚਣਾ ਬੇਹੱਦ ਦੁਰਲੱਭ ਘਟ ਨਾ ਹੈ। ਸਾਲ 2003 ਵਿੱਚ ਇਸ ਤਰ੍ਹਾਂ ਹੋਇਆ ਸੀ ਜਦੋਂ ਦੁਨੀਆ ਭਰ ਵਿੱਚ 456 ਲੋਕ ਮਾ ਰੇ ਗਏ ਸਨ। ਇਜ਼ਰਾਇਲ ਨੇਚਰ ਐਂਡ ਪਾਰਕਸ ਅਥਾਰਿਟੀ ਨੇ ਜੋ ਤਸਵੀਰਾਂ ਜਾਰੀ ਕੀਤੀਆਂ ਹਨ, ਉਨ੍ਹਾਂ ਵਿੱਚ ਰੇਂਜਰਜ਼ ਪ੍ਰੋਟੈਕਟਿਵ ਸੂਟ ਪਾ ਕੇ ਹੁਲਾ ਝੀਲ ਵਿੱਚ ਮਰੇ ਸਾਰਸਾਂ ਨੂੰ ਕੱਢ ਰਹੇ ਹਨ ਤਾਂਕਿ ਬਾਕੀ ਵਣ-ਜੀਵਾਂ ਨੂੰ ਸੰਕਰਮਿਤ ਹੋਣ ਤੋਂ ਬਚਾਇਆ ਜਾ ਸਕੇ। ਅਥਾਰਿਟੀ ਦਾ ਕਹਿਣਾ ਹੈ ਕਿ ਮਰੇ ਹੋਏ 250 ਸਾਰਸ ਹੁਲਾ ਘਾਟੀ ਵਿੱਚ ਪਏ ਹਨ ਅਤੇ ਦੇਸ਼ ਵਿੱਚ 30 ਬਿਮਾਰ ਸਾਰਸਾਂ ਨੂੰ ਵੇਖਿਆ ਗਿਆ ਹੈ।