ਅੰਮ੍ਰਿਤਸਰ ‘ਚ ਸੰਘਣੀ ਧੁੰਦ ਕਾਰਨ ਬਿਆਸ ਪੁਲ ‘ਤੇ ਸਵੇਰੇ 10 ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ। ਪੁਲ ਨੇੜੇ ਤਿੰਨ ਵੱਖ-ਵੱਖ ਥਾਵਾਂ ’ਤੇ ਹਾਦਸੇ ਵਾਪਰੇ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਵਾਹਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ।
ਅੱਜ ਸਵੇਰੇ ਪੁਲ ’ਤੇ ਖੜ੍ਹੀ ਇਕ ਗੱਡੀ ਟੁੱਟ ਕੇ ਪਲਟ ਗਈ। ਇਸ ਤੋਂ ਬਾਅਦ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਪਿੱਛੇ ਤੋਂ ਆ ਰਹੇ ਵਾਹਨ ਆਪਸ ਵਿੱਚ ਟਕਰਾ ਗਏ। ਉਨ੍ਹਾਂ ਵਾਹਨਾਂ ਕਾਰਨ ਪਹਿਲਾਂ ਜਾਮ ਲੱਗ ਗਿਆ ਅਤੇ ਫਿਰ ਜਾਮ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਚਾਲਕ ਦਾ ਆਪਣੇ ਆਪ ‘ਤੇ ਕਾਬੂ ਨਾ ਰਿਹਾ ਅਤੇ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ।
ਇੱਕ ਹੋਰ ਥਾਂ ’ਤੇ ਵੀ ਜਦੋਂ ਇੱਕ ਟੈਂਕਰ ਟੁੱਟ ਗਿਆ ਤਾਂ ਟੈਂਕਰ ਮਾਲਕ ਪਿੱਛੇ ਤੋਂ ਦਰੱਖਤਾਂ ਦੇ ਪੱਤੇ ਲਾ ਰਿਹਾ ਸੀ ਤਾਂ ਜੋ ਪਿੱਛੇ ਆ ਰਹੇ ਵਾਹਨਾਂ ਨੂੰ ਪਤਾ ਲੱਗ ਸਕੇ। ਪਰ ਇਸੇ ਦੌਰਾਨ ਇੱਕ ਕਾਰ ਆ ਕੇ ਉਸ ਨਾਲ ਟਕਰਾ ਗਈ ਅਤੇ ਲੜਕਾ ਵੀ ਗੰਭੀਰ ਜ਼ਖ਼ਮੀ ਹੋ ਗਿਆ। ਨਜ਼ਦੀਕੀ ਇੱਕ ਹੋਰ ਥਾਂ ’ਤੇ ਧੁੰਦ ਕਾਰਨ ਇੱਕ ਤੋਂ ਬਾਅਦ ਇੱਕ ਦੋ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਕਰੀਬ 10 ਵਾਹਨ ਆਪਸ ਵਿੱਚ ਟਕਰਾ ਗਏ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਾਹਨਾਂ ਅਤੇ ਟਰੱਕਾਂ ਦਾ ਨੁਕਸਾਨ ਹੋਇਆ ਹੈ।
ਮੌਕੇ ‘ਤੇ ਪਹੁੰਚੇ ਥਾਣਾ ਬਿਆਸ ਦੇ ਐਸਐਚਓ ਸਤਨਾਮ ਸਿੰਘ ਅਨੁਸਾਰ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਸੀ ਅਤੇ ਵਾਹਨਾਂ ਦੀ ਰਫ਼ਤਾਰ ਵੀ ਜ਼ਿਆਦਾ ਸੀ ਜਿਸ ਕਾਰਨ ਕਾਬੂ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਤਿੰਨ ਟੱਕਰਾਂ ਹੋਈਆਂ ਅਤੇ ਖ਼ੁਸ਼ਕਿਸਮਤੀ ਹੈ ਕਿ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।