Punjab

ਪੇਪਰਾਂ ‘ਚ ਆਨਲਾਈਨ ਨਕਲ ਕਰਵਾਉਣ ਵਾਲੇ ਗਰੋਹ ਦੇ 10 ਮੈਂਬਰ ਗ੍ਰਿਫ਼ਤਾਰ

10 members of the gang who copied papers online were arrested

ਅੰਬਾਲਾ ਪੁਲਿਸ ਵੱਲੋਂ ਅੰਬਾਲਾ ਸ਼ਹਿਰ ਵਿੱਚ ਪੇਪਰ ਸਾਲਵਰ ਗਰੋਹ ਦੇ 10 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਹਨ ਜੋ ਕਿ ਮੁਕਾਬਲਾ ਪ੍ਰੀਖਿਆਵਾਂ ’ਚ ਆਨਲਾਈਨ ਨਕਲ ਕਰਵਾਉਂਦੇ ਸਨ।

ਐੱਸ.ਪੀ. ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਗਰੋਹ ਦੇ ਮੈਂਬਰ ਖ਼ਾਸ ਸਾਫਟਵੇਅਰ ਦੀ ਵਰਤੋਂ ਕਰਦੇ ਸਨ। ਉਹ ਇਮਤਿਹਾਨ ਵਿੱਚ ਬੈਠਣ ਵਾਲੇ ਨੂੰ ਅੰਬਾਲਾ ਸੈਂਟਰ ਦਿਵਾਉਂਦੇ ਸਨ ਅਤੇ ਜਿਸ ਕੰਪਿਊਟਰ ’ਤੇ ਉਮੀਦਵਾਰ ਦਾ ਆਨਲਾਈਨ ਪੇਪਰ ਹੋਣਾ ਹੁੰਦਾ ਸੀ ਉਸ ਵਿੱਚ ਸਾਫਟਵੇਅਰ ਇੰਸਟਾਲ ਕਰਦੇ ਸਨ।

ਇਮਤਿਹਾਨ ਦੇ ਸਮੇਂ ਪੇਪਰ ਕੋਈ ਹੋਰ ਹੱਲ ਕਰਦਾ ਸੀ। ਪੁਲਿਸ ਨੇ ਮੁਲਜ਼ਮਾਂ ਦਾ ਪੰਜ ਦਿਨ ਦਾ ਰਿਮਾਂਡ ਲਿਆ ਹੈ। ਐੱਸ.ਪੀ. ਨੇ ਦੱਸਿਆ ਕਿ 18/19 ਫਰਵਰੀ ਦੀ ਸ਼ਾਮ ਨੂੰ ਸੀਆਈਏ-1 ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੀ ਨਸੀਰਪੁਰ ਰੋਡ ’ਤੇ ਸਥਿਤ ਸਾਰਥਕ ਪ੍ਰਾਈਵੇਟ ਆਈਟੀਆਈ ਵਿੱਚ ਬਣੇ ਪ੍ਰੀਖਿਆ ਕੇਂਦਰ ’ਚ ਕੇਂਦਰੀ ਵਿਦਿਆਲਾ ਸੰਗਠਨ ਲਈ ਟੀਜੀਟੀ ਪ੍ਰੀਖਿਆ ਦੌਰਾਨ ਕੁਝ ਵਿਅਕਤੀ ਆਨਲਾਈਨ ਪੇਪਰ ਹੱਲ ਕਰਵਾ ਰਹੇ ਹਨ।

ਇਸ ਸੂਚਨਾ ਦੇ ਆਧਾਰ ’ਤੇ ਸੀਆਈਏ-1 ਅੰਬਾਲਾ ਅਤੇ ਮਹਿਲਾ ਪੁਲਿਸ ਥਾਣਾ ਅੰਬਾਲਾ ਸ਼ਹਿਰ ਦੀ ਸਾਂਝੀ ਟੀਮ ਨੇ ਆਈਟੀਆਈ ਵਿੱਚ ਛਾਪਾ ਮਾਰਿਆ ਅਤੇ ਨਕਲ ਕਰਵਾ ਰਹੇ 10 ਮੁਲਜ਼ਮਾਂ ਨੂੰ 20 ਸੀਪੀਯੂ, 12 ਲੈਪਟਾਪ ਅਤੇ 13 ਮੋਬਾਈਲ ਫੋਨਾਂ ਸਣੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਝੱਜਰ ਦੇ ਕੁੰਜਈਆ ਪਿੰਡ ਦੇ ਨਿਤੇਸ਼, ਭਿਵਾਨੀ ਦੇ ਚਾਂਗ ਪਿੰਡ ਦੇ ਕੁਲਦੀਪ, ਹਰੀਸ਼, ਵਿਨੋਦ ਸਿੰਘ, ਮਨਜੀਤ ਸਿੰਘ, ਊਧਮਪੁਰ (ਜੰਮੂ-ਕਸ਼ਮੀਰ) ਦੇ ਸੁਰਿੰਦਰ, ਧੀਰਜ ਨਿਵਾਸੀ ਕੰਬਾਸ ਖੇੜਾ, ਪਾਣੀਪਤ ਦੇ ਪਾਥਰੀ ਪਿੰਡ ਦੇ ਅਨਿਲ ਮਲਿਕ, ਕਰਨਾਲ ਦੇ ਸ਼ੇਖਪੁਰਾ ਪਿੰਡ ਦੇ ਵਿਕਾਸ ਕਲਿਆਣ ਅਤੇ ਰਾਜਸਥਾਨ ਦੇ ਗੋਹਾਨਾ, ਜ਼ਿਲ੍ਹਾ ਸੀਕਰ ਦੇ ਰਾਮ ਅਵਤਾਰ ਵਜੋਂ ਹੋਈ ਹੈ।

ਐਸ.ਪੀ ਨੇ ਦੱਸਿਆ ਕਿ ਮੁਲਜ਼ਮ ਇਕ ਉਮੀਦਵਾਰ ਕੋਲੋਂ ਪੇਪਰ ਹੱਲ ਕਰਵਾਉਣ ਦੇ 15 ਤੋਂ 20 ਲੱਖ ਰੁਪਏ ਲੈਂਦੇ ਸਨ ਅਤੇ ਉਨ੍ਹਾਂ ਨੇ 20 ਬਿਨੈਕਾਰਾਂ ਨਾਲ ਗੱਲ ਪੱਕੀ ਕੀਤੀ ਹੋਈ ਸੀ। ਇਨ੍ਹਾਂ ਸਾਰਿਆਂ ਨੂੰ ਸਾਰਥਕ ਆਈਟੀਆਈ ਸੈਂਟਰ ਦਿੱਤਾ ਹੋਇਆ ਸੀ। ਮੁਲਜ਼ਮਾਂ ਨੇ ਨਕਲ ਦਾ ਸੈੱਟਅਪ ਤਿਆਰ ਕਰਨ ਲਈ 45 ਲੱਖ ਰੁਪਏ ਲਾਏ ਸਨ। ਨਿਤੇਸ਼ ਅਤੇ ਕੁਲਦੀਪ ਲੈਬ ਦਾ ਸਾਰਾ