‘ਦ ਖ਼ਾਲਸ ਬਿਊਰੋ :- ਸ੍ਰੀ ਹਰਿਗੋਬਿੰਦਪੁਰ ਵਿੱਚ ਬੀਤੀ ਰਾਤ ਗੁੱਜਰਾਂ ਦੇ ਕੁੱਲੀ ਨੂੰ ਅੱਗ ਲੱਗਣ ਕਾਰਨ 10 ਪਸ਼ੂ ਮਾਰੇ ਗਏ ਹਨ ਤੇ 27 ਝੁਲਸ ਗਏ ਹਨ। ਪੀੜਤ ਨੇ ਕਿਹਾ ਕਿ ਬੀਤੀ ਰਾਤ ਕਿਸੇ ਨੇ ਸ਼ਰਾਰਤ ਨਾਲ 60 ਕਿੱਲੇ ਪਰਾਲੀ ਨੂੰ ਅੱਗ ਲਗਾ ਦਿੱਤੀ ਅਤੇ ਸਾਰੇ ਜੀਅ ਅੱਗ ਬੁਝਾਉਣ ਲੱਗੇ। ਨੇੜੇ ਹੀ ਉਸ ਦੇ ਭਰਾ ਮਿਰਜ਼ੇ ਦੇ ਪਸ਼ੂਆਂ ਦੇ ਕੁੱਲੀ ਨੂੰ ਵੀ ਕਿਸੇ ਨੇ ਅੱਗ ਲਗਾ ਦਿੱਤੀ ਅਤੇ ਕੁੱਲ ਵਿੱਚ 37 ਪਸ਼ੂ ਬੱਝੇ ਸਨ ਜੋ ਬੁਰੀ ਤਰ੍ਹਾਂ ਝੁਲਸ ਗਏ ਹਨ। 10 ਮੱਝਾਂ ਸੜ ਕੇ ਮਰ ਗਈਆਂ ਹਨ, ਜਿਸ ਕਾਰਨ ਉਨ੍ਹਾਂ ਦਾ 25-30 ਲੱਖ ਦੇ ਕਰੀਬ ਮਾਲੀ ਨੁਕਸਾਨ ਹੋ ਗਿਆ।
