ਕੈਨਬਰਾ— ਆਸਟ੍ਰੇਲੀਆ (Australia) ਵਿੱਚ ਇੱਕ ਸੜਕ ਹਾਦਸੇ ਕਾਰਨ ਬੱਸ ਵਿੱਚ ਸਵਾਰ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 11 ਲੋਕ ਜ਼ਖਮੀ ਹੋ ਗਏ। ਦਰਅਸਲ ਇਹ ਹਾਦਸਾ ਐਤਵਾਰ ਦੇਰ ਰਾਤ ਨਿਊ ਸਾਊਥ ਵੇਲਜ਼ (NSW) ਦੇ ਹੰਟਰ ਵੈਲੀ ਖੇਤਰ ‘ਚ ਵਿਆਹ ਦੇ ਮਹਿਮਾਨਾਂ ਨੂੰ ਲੈ ਕੇ ਜਾ ਰਹੀ ਬੱਸ ਦੇ ਸੜਕ ‘ਤੇ ਪਲਟਣ ਕਾਰਨ ਵਾਪਰਿਆ। ਇਸ ਤੋਂ ਬਾਅਦ ਗ੍ਰੇਟਾ ਵਿਚ ਹੰਟਰ ਐਕਸਪ੍ਰੈਸਵੇਅ ਆਫ-ਰੈਂਪ ਨੇੜੇ ਵਾਈਨ ਕੰਟਰੀ ਡਰਾਈਵ ‘ਤੇ ਹਾਦਸੇ ਵਾਲੀ ਥਾਂ ‘ਤੇ ਐਮਰਜੈਂਸੀ ਸੇਵਾਵਾਂ ਰਾਤ ਭਰ ਤੋਂ ਕੰਮ ਕਰਨ ਲੱਗੀਆਂ।
ਸਿਡਨੀ ਮਾਰਨਿੰਗ ਹੇਰਾਲਡ ਦੇ ਮੁਤਾਬਕ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਘਟਨਾ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕਾਂ ਨੂੰ ਹੈਲੀਕਾਪਟਰ ਅਤੇ ਸੜਕ ਦੁਆਰਾ ਹਸਪਤਾਲ ਲਿਜਾਇਆ ਗਿਆ। ਇਸ ਤੋਂ ਇਲਾਵਾ 18 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
Australia: 10 killed, 11 rushed to hospital after bus crashes in Hunter Valley
Read @ANI Story | https://t.co/6jJ3CQX5Uh#Australia #HunterValley #accident pic.twitter.com/p1JcIpLTav
— ANI Digital (@ani_digital) June 11, 2023
ਪੁਲਿਸ ਨੇ ਅੱਗੇ ਦੱਸਿਆ ਹੈ ਕਿ ਬੱਸ ਪਲਟਣ ਦੀ ਸੂਚਨਾ ਤੋਂ ਬਾਅਦ ਰਾਤ 11:30 ਵਜੇ (ਸਥਾਨਕ ਸਮੇਂ) ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਹੰਟਲੀ ਵਿੱਚ ਨਿਊ ਇੰਗਲੈਂਡ ਹਾਈਵੇਅ ਅਤੇ ਬ੍ਰਿਜ ਸਟ੍ਰੀਟ ਚੌਕ ਦੇ ਵਿਚਕਾਰ ਦੋਵਾਂ ਦਿਸ਼ਾਵਾਂ ਵਿੱਚ ਵਾਈਨ ਕੰਟਰੀ ਡਰਾਈਵ ਨੂੰ ਬੰਦ ਕਰਦੇ ਹੋਏ ਇੱਕ ਵੱਡੇ ਪੈਮਾਨੇ ਦੀ ਐਮਰਜੈਂਸੀ ਕਾਰਵਾਈ ਕੀਤੀ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਬੱਸ ਦੇ ਡਰਾਈਵਰ ਨੂੰ ਲਾਜ਼ਮੀ ਟੈਸਟਾਂ ਅਤੇ ਮੁਲਾਂਕਣ ਲਈ ਪੁਲਿਸ ਸੁਰੱਖਿਆ ਹੇਠ ਹਸਪਤਾਲ ਲਿਜਾਇਆ ਗਿਆ। ਜ਼ਖਮੀ ਪੀੜਤਾਂ ਨੂੰ ਸੜਕ ਅਤੇ ਹਵਾਈ ਦੁਆਰਾ ਹੰਟਰ ਵੈਲੀ ਦੇ ਕਈ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿਸ ਵਿੱਚ ਨਿਊ ਲੈਂਬਟਨ ਹਾਈਟਸ ਵਿੱਚ ਜੌਹਨ ਹੰਟਰ ਹਸਪਤਾਲ ਅਤੇ ਵਾਰਤਾਹ ਵਿੱਚ ਮੇਟਰ ਹਸਪਤਾਲ ਸ਼ਾਮਲ ਹਨ। ਹਾਦਸੇ ਵਾਲੀ ਥਾਂ ਅੱਜ ਨੂੰ ਸਪੈਸ਼ਲਿਸਟ ਫੋਰੈਂਸਿਕ ਪੁਲਿਸ ਅਤੇ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਵਿਸ਼ਲੇਸ਼ਣ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਹੰਟਰ ਵੈਲੀ ਇੱਕ ਪ੍ਰਮੁੱਖ ਵਿਆਹ ਅਤੇ ਸੈਰ-ਸਪਾਟਾ ਸਥਾਨ ਹੈ, ਅਤੇ ਇਸ ਲਈ ਸਾਰੇ ਰਾਜ ਅਤੇ ਦੇਸ਼ ਤੋਂ ਲੋਕ ਇੱਥੇ ਆਉਂਦੇ ਹਨ।