India

ਆਟੋ ਰਿਕਸ਼ੇ ‘ਚ ਮਿਲੇ ਇੱਕ ਕਰੋੜ , ਪੁਲਿਸ ਵੀ ਹੋਈ ਹੈਰਾਨ…

1 crore found in an auto rickshaw, the police were also surprised...

ਬੈਂਗਲੁਰੂ :ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਦੇ ਐਲਾਨ ਤੋਂ ਬਾਅਦ ਚੋਣ ਕਮਿਸ਼ਨ ਗੈਰ-ਕਾਨੂੰਨੀ ਧਨ ਅਤੇ ਹੋਰ ਵਸਤੂਆਂ ਦੀ ਢੋਆ-ਢੁਆਈ ‘ਤੇ ਨਕੇਲ ਕੱਸਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਸੇ ਤਰ੍ਹਾਂ ਚੈਕਿੰਗ ਦੌਰਾਨ ਪੁਲਿਸ ਨੇ ਇੱਕ ਆਟੋ ਰਿਕਸ਼ਾ ਵਿੱਚੋਂ ਇੱਕ ਕਰੋੜ ਬਰਮਾਦ ਹੋਏ ਹਨ। ਬੈਂਗਲੁਰੂ ਸ਼ਹਿਰ ਦੇ ਐਸਜੇ ਪਾਰਕ ਪੁਲਿਸ ਸਟੇਸ਼ਨ ਨੇ ਇੱਕ ਆਟੋ ਤੋਂ 1 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਅਤੇ ਉਨ੍ਹਾਂ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਬੈਂਗਲੁਰੂ ਕੇਂਦਰੀ ਡੀਸੀਪੀ ਆਰ ਸ਼੍ਰੀਨਿਵਾਸ ਗੌੜਾ ਨੇ ਦੱਸਿਆ ਕਿ ਬੈਂਗਲੁਰੂ ਦੇ ਸ਼ਹਿਰ ਦੇ ਬਾਜ਼ਾਰ ਨੇੜੇ ਇਕ ਆਟੋ-ਰਿਕਸ਼ਾ ਤੋਂ ਲਗਭਗ 1 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਐਸਜੇ ਪਾਰਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੁਰੇਸ਼ ਅਤੇ ਪ੍ਰਵੀਨ ਨਾਮਕ ਦੋ ਵਿਅਕਤੀਆਂ ਕੋਲੋਂ ਨਕਦੀ ਬਰਾਮਦ ਕੀਤੀ। ਉਨ੍ਹਾਂ ਕੋਲ ਪੈਸਿਆਂ ਸਬੰਧੀ ਕੋਈ ਦਸਤਾਵੇਜ਼ ਨਹੀਂ ਸਨ। ਦੋਵਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਅਤੇ ਪੈਸਾ ਆਮਦਨ ਕਰ ਵਿਭਾਗ ਨੂੰ ਸੌਂਪਿਆ ਜਾਵੇਗਾ।

ਮੁਲਜ਼ਮਾਂ ਦੀ ਪਛਾਣ ਸੁਰੇਸ਼ ਅਤੇ ਪ੍ਰਵੀਨ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਨੂੰ ਆਟੋ ਰਿਕਸ਼ਾ ਵਿੱਚ ਰੱਖੀ ਇੱਕ ਕਰੋੜ ਦੀ ਨਾਜਾਇਜ਼ ਨਗਦੀ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਦੋਵੇਂ ਐਚਡੀ ਪਾਰਕ ਵਿੱਚ ਕਾਲਿੰਗਰਲ ਬੱਸ ਸਟੈਂਡ ਨੇੜੇ ਇੱਕ ਆਟੋ ਵਿੱਚ ਆ ਰਹੇ ਸਨ। ਉਦੋਂ ਹੀ ਪੁਲਿਸ ਨੇ ਉਨ੍ਹਾਂ ਨੂੰ ਚੈਕ ਪੋਸਟ ਨੇੜੇ ਰੋਕ ਲਿਆ ਅਤੇ ਤਲਾਸ਼ੀ ਲੈਣ ’ਤੇ ਆਟੋ ਵਿੱਚੋਂ ਇੱਕ ਕਰੋੜ ਰੁਪਏ ਦੀ ਨਜਾਇਜ਼ ਨਕਦੀ ਬਰਾਮਦ ਹੋਈ।

ਜਦੋਂ ਪੁਲਿਸ ਨੇ ਦੋਵਾਂ ਨੂੰ ਨਕਦੀ ਸਬੰਧੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਤਾਂ ਉਹ ਮੌਕੇ ਉੱਤੇ ਕੋਈ ਦਸਤਾਵੇਜ਼ ਨਹੀਂ ਪੇਸ਼ ਕਰ ਸਕੇ । ਪੁਲਿਸ ਨੇ ਦੱਸਿਆ ਕਿ ਦੋਵਾਂ ਕੋਲ ਪੈਸਿਆਂ ਸਬੰਧੀ ਕੋਈ ਦਸਤਾਵੇਜ਼ ਨਹੀਂ ਸਨ। ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪੁਲਿਸ ਨੇ ਸਾਰੀ ਰਕਮ ਜ਼ਬਤ ਕਰਕੇ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਕੁੱਲ 50 ਲੱਖ ਰੁਪਏ ਬੇਹਿਸਾਬ ਨਕਦੀ ਜ਼ਬਤ ਕੀਤੀ ਗਈ ਸੀ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ, ”ਪੁਲਿਸ ਨੇ ਗਦਗ ਜ਼ਿਲੇ ਦੇ ਡੰਡੂਰ ਚੈੱਕ ਪੋਸਟ ‘ਤੇ ਇਕ ਕਾਰ ਤੋਂ ਦਿਨ ਵੇਲੇ 50 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ ਸੀ।