‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਯੂਕਰੇਨ ਅਤੇ ਰੂਸ ਦੇ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਹੁਣ ਤੱਕ 17 ਲੱਖ ਤੋਂ ਵੱਧ ਲੋਕਾਂ ਨੇ ਯੂਕਰੇਨ ਛੱਡ ਦਿੱਤਾ ਹੈ। ਪੋਲਿਸ਼ ਬਾਰਡਰ ਗਾਰਡ ਏਜੰਸੀ ਨੇ ਕਿਹਾ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ 17 ਲੱਖ ਲੋਕ ਯੂਕਰੇਨ ਤੋਂ ਪੋਲੈਂਡ ਪਹੁੰਚ ਗਏ ਹਨ ਅਤੇ ਬਾਕੀ ਦੂਜੇ ਦੇਸ਼ਾਂ ਵਿੱਚ ਚਲੇ ਗਏ ਹਨ। ਬਾਰਡਰ ਗਾਰਡ ਏਜੰਸੀ ਨੇ ਟਵੀਟ ਕੀਤਾ ਹੈ ਕਿ ਐਤਵਾਰ ਨੂੰ 82,100 ਲੋਕਾਂ ਨੇ ਸਰਹੱਦ ਪਾਰ ਕੀਤੀ ਜਦੋਂ ਕਿ ਸ਼ਨੀਵਾਰ ਨੂੰ 79,800 ਲੋਕ ਆਏ।
